ਖੰਨਾ (ਸੁਨੀਲ)- ਖੰਨਾ 'ਚ ਇਕ 11ਵੀਂ ਕਲਾਸ 'ਚ ਪੜ੍ਹਦੇ ਬੱਚੇ ਨੂੰ ਉਸਦੇ ਅਧਿਆਪਕਾਂ ਅਤੇ ਮਾਪਿਆਂ ਵਲੋਂ ਖੇਡਾਂ 'ਚ ਘੱਟ ਤੇ ਪੜ੍ਹਾਈ ਵਲ ਜ਼ਿਆਦਾ ਧਿਆਨ ਦੇਣ ਲਈ ਕਿਹਾ ਗਿਆ। ਲੜਕੇ ਨੇ ਇਸ ਤੋਂ ਤੰਗ ਆ ਕੇ ਖੁਦ ਘਰ ਤੋਂ ਦੂਰ ਜਾਂਦੇ ਹੋਏ ਆਪਣੇ ਅਗਵਾ ਹੋਣ ਦਾ ਝੂਠਾ ਡਰਾਮਾ ਰਚਕੇ ਆਪਣੇ ਪਰਿਵਾਰ ਤੋਂ 50,000 ਰੁਪਏ ਦੀ ਮੰਗ ਕਰ ਦਿੱਤੀ, ਜਿਸ 'ਤੇ ਕਾਰਵਾਈ ਕਰਦੇ ਹੋਏ ਆਈ. ਜੀ. ਪੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਸ ਲੁਧਿਆਣਾ ਯੁਰਿੰਦਰ ਹੇਅਰ ਦੇ ਨਿਰਦੇਸ਼ਾਂ 'ਤੇ ਅਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ 'ਤੇ ਪੁਲਸ ਨੇ ਉੱਚ ਤਕਨੀਕ ਦੇ ਰਾਹੀਂ ਬੱਚੇ ਦੀ ਭਾਲ ਕਰਦੇ ਹੋਏ ਉਸਨੂੰ ਉਸਦੇ ਮਾਪਿਆਂ ਦੇ ਹਵਾਲੇ ਕੀਤਾ।
ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪੁਲਸ ਕੋਲ ਸ਼ਿਕਾਇਤਕਰਤਾ ਇਸਲਾਮ ਅਲੀ ਵਾਸੀ ਕੁਆਰਟਰ ਨੰ. 14 ਬੀ. ਐੱਸ. ਅੱੈਨ. ਐੱਲ. ਕਾਲੋਨੀ ਖੰਨਾ ਨੇ ਸ਼ਿਕਾਇਤ ਦਿੱਤੀ ਕਿ ਉਸਦਾ ਪੁੱਤਰ ਅਬਰਾ ਮੁਹੰਮਦ ਜੋ 11ਵੀਂ ਜਮਾਤ ਦਾ ਵਿਦਿਆਰਥੀ ਹੈ। ਬੀਤੇ ਦਿਨ ਘਰ ਤੋਂ ਕਿਤਾਬਾਂ ਮੋੜਨ ਅਤੇ ਕ੍ਰਿਕਟ ਖੇਡਣ ਦਾ ਕਹਿ ਕੇ ਗਿਆ ਸੀ ਅਤੇ ਵਾਪਸ ਨਹੀਂ ਆਇਆ। ਅੱਜ ਉਸਦੇ ਮੋਬਾਇਲ ਤੋਂ ਕਿਸੇ ਅਗਵਾਕਾਰਾਂ ਵਲੋਂ ਉਸਦੇ ਅਗਵਾ ਹੋਣ ਦੀ ਖਬਰ 'ਤੇ ਉਸਨੂੰ ਰਿਹਾ ਕਰਨ ਲਈ 50,000 ਰੁਪਏ ਦੀ ਫਿਰੌਤੀ ਦੀ ਮੰਗ
ਕੀਤੀ ਗਈ।
ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਦਾ ਮੋਬਾਇਲ ਟਰੇਸ ਕੀਤਾ, ਜਿਸਦੀ ਲੋਕੇਸ਼ਨ ਦੇ ਹਿਸਾਬ ਨਾਲ ਵੱਖ-ਵੱਖ ਪੁਲਸ ਪਾਰਟੀਆਂ ਨੂੰ ਦਿੱਲੀ ਅਤੇ ਮੋਹਾਲੀ ਦੇ ਇਲਾਕਿਆਂ 'ਚ ਭੇਜਿਆ ਗਿਆ। ਪੁਲਸ ਨੇ ਡੂੰਘਾਈ ਅਤੇ ਤਕਨੀਕ ਨਾਲ ਇਸ ਕੇਸ ਦੀ ਜਾਂਚ ਕੀਤੀ ਅਤੇ ਅਬਰਾ ਨੂੰ ਟਰੇਸ ਕਰਦੇ ਹੋਏ ਬਰਾਮਦ ਕਰ ਲਿਆ।
ਪੁੱਛਗਿਛ ਦੌਰਾਨ ਪਹਿਲਾਂ ਤਾਂ ਉਹ ਆਪਣੇ ਅਗਵਾ ਹੋਣ ਦੀ ਗੱਲ ਨੂੰ ਹੀ ਕਹਿੰਦਾ ਰਿਹਾ ਪਰ ਕੁਝ ਦੇਰ ਬਾਅਦ ਉਸਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਿਤਾ ਵਲੋਂ ਹੀ ਉਸਨੂੰ ਕ੍ਰਿਕਟ ਖੇਡਣ ਤੋਂ ਰੋਕਣ ਅਤੇ ਪੜ੍ਹਾਈ 'ਚ ਜ਼ਿਆਦਾ ਧਿਆਨ ਦੇਣ ਦਾ ਕਹਿਣ 'ਤੇ ਉਹ ਘਰ ਤੋਂ ਕਿਤੇ ਚਲਾ ਗਿਆ ਸੀ।
ਉਸਨੂੰ ਕਿਸੇ ਨੇ ਅਗਵਾ ਨਹੀਂ ਕੀਤਾ, ਬਲਕਿ ਉਹ ਖੁਦ ਹੀ ਆਵਾਜ਼ ਬਦਲ ਕੇ ਆਪਣੇ ਘਰ ਫੋਨ ਕਰ ਰਿਹਾ ਸੀ। ਐੱਸ. ਐੱਸ. ਪੀ. ਨੇ ਇਕ ਪੈੱ੍ਰਸ ਕਾਨਫਰੰਸ ਦੌਰਾਨ ਲੜਕੇ ਨੂੰ ਉਸਦੇ ਮਾਪਿਆਂ ਦੇ ਹਵਾਲੇ ਕੀਤਾ।
ਦੇਖਦੇ ਹੀ ਦੇਖਦੇ 'ਤਲਾਬ' ਬਣੀਆਂ ਚੰਡੀਗੜ੍ਹ ਦੀਆਂ ਸੜਕਾਂ, ਤਸਵੀਰਾਂ 'ਚ ਦੇਖੋ ਬਾਰਸ਼ ਦਾ ਹਾਲ
NEXT STORY