ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਗੁਰੂ ਘਰ ਦੇ ਪ੍ਰੇਮੀ ਸੱਜਣ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਭੇਟ ਕੀਤੇ ਬੇਸ਼ਕੀਮਤੀ ਸਾਮਾਨ ’ਚ ਹੇਰਾਫੇਰੀ ਦੇ ਦੋਸ਼ਾਂ ’ਤੇ ਉਹ (ਗਿਆਨੀ ਹਰਪ੍ਰੀਤ ਸਿੰਘ) ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਧਾਨਗੀ ਦੇ ਅਹੁਦੇ ’ਤੇ ਰਹਿੰਦਿਆਂ ਸੱਚ ਸਾਹਮਣੇ ਆਉਣਾ ਮੁਸ਼ਕਲ ਹੈ। ਕਾਲਕਾ ਤੇ ਕਾਹਲੋਂ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਇਸ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੁਰੰਤ ਦਖ਼ਲਅੰਦਾਜ਼ੀ ਕੀਤੇ ਜਾਣ ਦੀ ਲੋੜ ਨੂੰ ਅਹਿਮ ਦੱਸਿਆ ਤੇ ਅਜਿਹਾ ਨਾ ਹੋਣ ’ਤੇ ਦਿੱਲੀ ਕਮੇਟੀ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਧਰਨਾ ਦੇਣ ਦਾ ਐਲਾਨ ਵੀ ਕੀਤਾ।
ਖ਼ਬਰ ਇਹ ਵੀ : ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, ਉਥੇ PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅਲਰਟ ਜਾਰੀ, ਪੜ੍ਹੋ TOP 10
ਉਨ੍ਹਾਂ ਦੋਸ਼ ਲਗਾਇਆ ਕਿ ਜਥੇਦਾਰ ਹਿੱਤ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਡਾ. ਸਮਰਾ ਵੱਲੋਂ ਗੁਰੂਘਰ ਨੂੰ ਭੇਟ ਕੀਤਾ ਗਿਆ ਕਰੋੜਾਂ ਰੁਪਏ ਦਾ ਬੇਸ਼ਕੀਮਤੀ ਸਾਮਾਨ ਉਨ੍ਹਾਂ ਨੇ ਅੱਜ ਤੱਕ ਦੇਖਿਆ ਹੀ ਨਹੀਂ, ਜਦੋਂ ਕਿ ਗਿਆਨੀ ਰਣਜੀਤ ਸਿੰਘ ਵੱਲੋਂ ਜਨਵਰੀ ਮਹੀਨੇ ’ਚ ਹੀ ਪੱਤਰ ਜਾਰੀ ਕਰਕੇ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲਈ ਇਕ ਬੇਸ਼ਕੀਮਤੀ ਹੀਰੇ ਜੜਤ ਸੋਨੇ ਦੀ ਕਲਗੀ ਅਤੇ ਇਕ ਬੇਸ਼ਕੀਮਤੀ 1300 ਹੀਰੇ ਜੜਤ 5 ਫੁੱਟ ਦਾ ਸੋਨੇ ਦਾ ਹਾਰ ਜਿਸ ਵਿੱਚ ਬੇਸ਼ਕੀਮਤੀ ਹੀਰੇ ਰਤਨ ਲਗਾਏ ਗਏ ਹਨ ਤੇ ਇਕ ਸਵਾ ਸੇਰ ਸੋਨੇ ਦੀ ਸਿਰੀ ਸਾਹਿਬ ਕ੍ਰਿਪਾਨ ਤੇ ਬੇਸ਼ਕੀਮਤੀ ਸੁਖਾਸਨ ਲਈ ਪਲੰਗ ਭੇਟਾ ਕੀਤੇ ਜਾਣ ਲਈ ਡਾ. ਸਮਰਾ ਨੂੰ ‘ਅਨਿਨ ਸੇਵਕ’ ਸਨਮਾਨ ਨਾਲ ਨਿਵਾਜਿਆ ਗਿਆ ਸੀ।
ਇਹ ਵੀ ਪੜ੍ਹੋ : ਵਿਸ਼ਵ ਪ੍ਰਸਿੱਧ ਗਾਇਕ ਆਰਿਫ਼ ਲੁਹਾਰ ਵੱਲੋਂ ਯਮਲਾ ਘਰਾਣੇ ਦੇ ਹੀਰੇ ਵਿਜੇ ਯਮਲਾ ਦਾ ਕੈਂਠੇ ਨਾਲ ਸਨਮਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਾਟ ਮਿਕਸ ਪਲਾਂਟ ਮਾਲਕਾਂ ਨੇ ਰਿਸ਼ਵਤ ਦੇਣਾ ਮੰਨਿਆ, CM ਐਪ ’ਤੇ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਕਾਰਵਾਈ
NEXT STORY