ਕਪੂਰਥਲਾ (ਵਿਪਨ ਮਹਾਜਨ) - ਕਪੂਰਥਲਾ ਸ਼ਹਿਰ ਦੇ ਪ੍ਰਸਿੱਧ ਅੰਮ੍ਰਿਤ ਬਾਜ਼ਾਰ 'ਚ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਪੁਰਾਣੀ ਇਮਾਰਤ ਦੇ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਰੋਡ ਜਾਮ ਹੋਣ 'ਤੇ ਆਵਾਜਾਈ ਠੱਪ ਹੋ ਗਈ। ਜਾਣਕਾਰੀ ਅਨੁਸਾਰ ਇਮਾਰਤ ਕਾਫੀ ਪੁਰਾਣੀ ਹੋਣ ਕਾਰਨ ਖਸਤਾ ਹੋ ਚੁੱਕੀ ਸੀ, ਜੋ ਕਿਸੇ ਵੀ ਸਮੇਂ ਡਿੱਗ ਸਕਦੀ ਸੀ। ਇਮਾਰਤ ਨੂੰ ਢਾਹੁਣ ਦੇ ਸਬੰਧ 'ਚ ਬਾਜ਼ਾਰ ਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਕਿਹਾ ਪਰ ਉਨ੍ਹਾਂ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਅਚਾਨਕ ਇਹ ਇਮਾਰਤ ਡਿੱਗ ਪਈ।
ਇਸ ਸਮੇਂ ਭਗਵਾਨ ਦੀ ਕ੍ਰਿਪਾ ਇਹ ਰਹੀ ਕਿ ਜਿਸ ਸਮੇਂ ਇਮਾਰਤ ਡਿੱਗੀ, ਉਸ ਸਮੇਂ ਇਸ ਜਗ੍ਹਾਂ ਤੋਂ ਕੋਈ ਲੰਘ ਨਹੀਂ ਸੀ ਰਿਹਾ। ਵਰਣਨਯੋਗ ਹੈ ਕਿ ਸਵੇਰ ਦੇ ਸਮੇਂ ਅਖਬਾਰਾਂ, ਬ੍ਰੈਡ ਅਤੇ ਦੁੱਧ ਵੇਚਣ ਵਾਲੇ ਲੋਕ ਇਸੇ ਸੜਕ 'ਤੋਂ ਲੰਘਦੇ ਹਨ, ਜਿਨ੍ਹਾਂ ਦਾ ਬਚਾਅ ਹੋ ਗਿਆ। ਰੋਡ ਜਾਮ ਹੋਣ ਤੋਂ ਪਰੇਸ਼ਾਨ ਬਾਜ਼ਾਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੰਮ 'ਚ ਲਾਪਰਵਾਹੀ ਵਰਤਣ ਵਾਲੇ ਵਿਭਾਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਹੜ੍ਹ ਪੀੜਤਾ ਲਈ ਸੰਗਤ ਦੇ ਲੰਗਰ ਨੇ ਕੀਤਾ ਕਮਾਲ (ਵੀਡੀਓ)
NEXT STORY