ਕਪੂਰਥਲਾ (ਗੁਰਵਿੰਦਰ ਕੌਰ)-ਭਾਰਤੀ ਜਨਤਾ ਯੁਵਾ ਮੋਰਚਾ ਮੰਡਲ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਵਿਸ਼ਵਿੰਦਰ ਚੱਡਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਪਰਸ਼ੋਤਮ ਪਾਸੀ, ਜ਼ਿਲਾ ਜਨਰਲ ਸਕੱਤਰ ਚੇਤਨ ਸੂਰੀ ਤੇ ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਸ਼ਰਮਾ ਹਾਜ਼ਰ ਹੋਏ। ਮੀਟਿੰਗ ਦੌਰਾਨ ਮੋਰਚੇ ਦੇ ਪ੍ਰਧਾਨ ਵਿਸ਼ਵਿੰਦਰ ਚੱਡਾ ਨੇ ਮੰਡਲ ਪ੍ਰਧਾਨ ਕਪੂਰਥਲਾ ਧਰਮਪਾਲ ਮਹਾਜਨ ਦੀ ਸਹਿਮਤੀ ਨਾਲ ਭਾਰਤੀ ਜਨਤਾ ਯੁਵਾ ਮੋਰਚਾ ਮੰਡਲ ਕਪੂਰਥਲਾ ਦੀ ਟੀਮ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਜਿਸ ’ਚ ਵਿਨੋਦ ਨੇਗੀ ਤੇ ਅਨਿਲ ਕੁਮਾਰ ਰਾਜਨ ਨੂੰ ਜਨਰਲ ਸਕੱਤਰ, ਰਜਿੰਦਰ ਮਹਾਜਨ, ਲਵ ਸਿੱਧੀ, ਸਰਬਜੀਤ ਸਿੰਘ ਤੇ ਵਿਸ਼ਾਲ ਬਹਿਲ ਨੂੰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਨੂੰ ਸਕੱਤਰ, ਪਾਰਸ ਗਰੋਵਰ ਨੂੰ ਆਈ. ਟੀ. ਸੈੱਲ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਆਪਣੀ ਡਿਊਟੀ ਨੂੰ ਲਗਨ ਤੇ ਈਮਾਨਦਾਰੀ ਨਾਲ ਕਰਨ ਦਾ ਪ੍ਰਣ ਲਿਆ। ਇਸ ਦੌਰਾਨ ਪਰਸ਼ੋਤਮ ਪਾਸੀ ਨੇ ਕਿਹਾ ਕਿ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਆਪਣੇ ਵਲੋਂ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਜਨਰਲ ਸਕੱਤਰ ਅਸ਼ੋਕ ਮਾਹਲਾ, ਵੀਰ ਸਿੰਘ ਮਠਾਡ਼ੂ, ਕਪਿਲ ਹਨੀ ਤੇ ਅਸ਼ੀਸ਼ ਅਰੋਡ਼ਾ ਆਦਿ ਹਾਜ਼ਰ ਸਨ।
ਕਪੂਰਥਲਾ ’ਚ ਰੋਮਾਂਚਕ ਮੋਟਰਸਾਈਕਲ ਸਟੰਟ ਸ਼ੋਅ ਦਾ ਆਯੋਜਨ
NEXT STORY