ਕਪੂਰਥਲਾ (ਵਿਪਨ)- ਕਪੂਰਥਲਾ ਦੇ ਪਿੰਡ ਭੀਲਾ ਨੇੜੇ ਸ਼ਨੀਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਥੇ ਸੰਘਣੀ ਧੁੰਦ ਕਾਰਨ ਇਕ ਐਕਟਿਵਾ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ 'ਚ ਐਕਟਿਵਾ 'ਤੇ ਸਵਾਰ ਤਿੰਨ ਸਕੀਆਂ ਭੈਣਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਈਆਂ। ਦੋਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਹਸਪਤਾਲ ਲਿਆਂਦਾ ਗਿਆ, ਜਿੱਥੋਂ ਇਕ ਨੂੰ ਗੰਭੀਰ ਹਾਲਤ ਵਿੱਚ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਕ ਭੈਣ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਪਿੰਡ ਮਹਿਮਦਵਾਲ ਦੀਆਂ ਰਹਿਣ ਵਾਲੀਆਂ 3 ਭੈਣਾਂ ਅਮਨਦੀਪ ਕੌਰ, ਕਮਲਦੀਪ ਕੌਰ ਅਤੇ ਪਵਨਦੀਪ ਕੌਰ ਆਈ. ਟੀ. ਸੀ. ਕੰਪਨੀ ਵਿੱਚ ਕੰਮ ਕਰਦੀਆਂ ਹਨ। ਸ਼ਨੀਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਐਕਟਿਵਾ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਹੀ ਸੀ। ਧੁੰਦ ਕਾਰਨ ਪਿੰਡ ਭੀਲਾ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਵਿਚਾਲੇ ਜਲੰਧਰ 'ਚ ਮਨਾਇਆ ਜਾਵੇਗਾ ਨਵੇਂ ਸਾਲ ਦਾ 'ਜਸ਼ਨ', 800 ਮੁਲਾਜ਼ਮ ਨਾਕਿਆਂ ’ਤੇ ਰਹਿਣਗੇ ਤਾਇਨਾਤ
ਮੌਕੇ 'ਤੇ ਮੌਜੂਦ ਰਾਹਗੀਰਾਂ ਨੇ 108 'ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ। ਤਿੰਨਾਂ ਭੈਣਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਇਸ ਦੌਰਾਨ ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਸਿੰਘ ਨੇ ਇਕ ਭੈਣ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਕਮਲਦੀਪ ਕੌਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਤੀਜੀ ਜ਼ਖ਼ਮੀ ਭੈਣ ਪਵਨਦੀਪ ਕੌਰ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲੁਧਿਆਣਾ 'ਚ 15 ਸਾਲਾਂ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, 2 ਦੋਸਤਾਂ ਸਣੇ ਦੋਸ਼ੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY