ਸੰਗਰੂਰ : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਸਿਰਫ 3 ਦਿਨ ਬਚੇ ਹਨ। ਅਜਿਹੇ 'ਚ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਚੋਣਾਂ ਜਿੱਤਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ ਅਤੇ ਦੇਰ ਰਾਤ ਤੱਕ ਉਮੀਦਵਾਰ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਬੇਟੇ ਕਰਨ ਢਿੱਲੋਂ ਵੀ ਆਪਣੇ ਪਿਤਾ ਲਈ ਦੇਰ ਰਾਤ ਤੱਕ ਵੋਟਾਂ ਮੰਗਦੇ ਹੋਏ ਦਿਖਾਈ ਦਿੱਤੇ।
ਜ਼ਿਲਾ ਸੰਗਰੂਰ ਦੇ ਧੂਰੀ 'ਚ ਉਨ੍ਹਾਂ ਨੇ ਰਾਤ ਨੂੰ ਇਕ ਰੈਲੀ ਕਰਕੇ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਇਸ ਮੌਕੇ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਵੀ ਉਨ੍ਹਾਂ ਨਾਲ ਮੌਜੂਦ ਸਨ। ਕਰਨ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ 'ਚ ਬਹੁਤ ਵਿਕਾਸ ਕਰਾਇਆ ਹੈ, ਜਿਸ ਕਾਰਨ ਉਨ੍ਹਾਂ ਦੀ ਰਿਕਾਰਡ ਤੋੜ ਜਿੱਤ ਤੈਅ ਹੈ। ਇਸ ਮੌਕੇ ਵਿਧਾਇਕ ਦਲਬੀਰ ਗੋਲਡੀ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀ ਵਰਕਰਾਂ ਦੀ ਪਹੁੰਚ ਬੂਥ ਪੱਧਰ ਤੱਕ ਹੈ, ਪੰਜਾਬ ਦੀਆਂ 13 ਦੀਆਂ 13 ਸੀਟਾਂ ਕਾਂਗਰਸ ਜਿੱਤੇਗੀ।
ਜਿਥੇ-ਜਿਥੇ ਹੋਵੇਗਾ ਬਾਦਲ ਪਰਿਵਾਰ, ਉਥੇ-ਉਥੇ ਦਿਖਾਵਾਂਗੇ ਕਾਲੀਆਂ ਝੰਡੀਆਂ : ਭਾਈ ਮੰਡ
NEXT STORY