ਜਲੰਧਰ/ਨਵੀਂ ਦਿੱਲੀ (ਵੈਬ ਡੈਸਕ)—ਭਾਰਤ ਸਰਕਾਰ ਨੇ ਲਾਂਘਾ ਖੁੱਲ੍ਹਵਾਉਣ ਲਈ ਇਤਿਹਾਸਕ ਕਦਮ ਅੱਗੇ ਵਧਾਇਆ ਹੈ। ਜਿਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਸ਼ਤਾਬਦੀ ਮੌਕੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦਾ ਫੈਸਲਾ ਲਿਆ ਗਿਆ ਅਤੇ 28 ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦਾ ਨੀਂਹ ਪੱਥਰ ਰੱਖਣਗੇ। ਇਹ ਜਾਣਕਾਰੀ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਇਕ ਟਵੀਟ ਰਾਹੀਂ ਜਨਤਕ ਕੀਤੀ। ਉਨ੍ਹਾਂ ਲਿਖਿਆ ਕਿ ਇਸ ਸ਼ੁੱਭ ਮੌਕੇ 'ਤੇ ਅਸੀਂ ਸਿੱਖ ਭਾਈਚਾਰੇ ਦਾ ਤਹਿ ਦਿਲੋਂ ਪਾਕਿਸਤਾਨ ਵਿਚ ਸਵਾਗਤ ਕਰਦੇ ਹਾਂ।ਪਾਕਿਸਤਾਨ 'ਚ ਹੋਣ ਵਾਲੇ ਇਸ ਸਮਾਮਗ ਲਈ ਹਰਸਿਮਰਤ ਕੌਰ ਬਾਦਲ ਸਣੇ ਭਾਰਤ ਦੇ 2 ਕੇਂਦਰੀ ਮੰਤਰੀ, ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ, ਪੰਜਾਬ ਕੈਬਨਿਟ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਕਈ ਭਾਰਤੀ ਸਿਆਸੀ ਆਗੂ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਹੋਣਗੇ ਅਰਜਨਟੀਨਾ ਲਈ ਰਵਾਨਾ
ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਜੇ ਗੋਖਲੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ 28 ਨਵੰਬਰ ਨੂੰ ਅਰਜਨਟੀਨਾ ਜਾਣਗੇ। ਮੋਦੀ ਇਸ ਦੌਰੇ ਤੋਂ 2 ਦਸੰਬਰ ਨੂੰ ਵਾਪਸ ਆਉਣਗੇ।
'ਦੀਪਵੀਰ' ਕਰਨਗੇ ਰਿਸੈਪਸ਼ਨ ਪਾਰਟੀ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਜਿਸ ਪਿੱਛੋਂ 28 ਨਵੰਬਰ ਨੂੰ ਮੁੰਬਈ ਵਿਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਾਰਟੀ ਮੁੰਬਈ ਦੇ ਹੋਟਲ ਗ੍ਰੈਂਡ ਹਯਾਤ 'ਚ ਹੋਵੇਗੀ, ਜੋ ਰਾਤ 8 ਵਜੇ ਸ਼ੁਰੂ ਹੋਵੇਗੀ। ਮੁੰਬਈ 'ਚ ਹੋਣ ਵਾਲੀ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਸਿਤਾਰੇ ਸ਼ਾਮਲ ਹੋਣਗੇ। ਦੀਪਵੀਰ ਵਲੋਂ ਇਸ ਤੋਂ ਪਹਿਲਾਂ ਵੀ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਬੈਂਗਲੂਰੁ 'ਚ 21 ਨਵੰਬਰ ਨੂੰ ਇਕ ਰਿਸੈਪਸ਼ਨ ਪਾਰਟੀ ਦਿੱਤੀ ਗਈ ਸੀ।
ਮਿਜ਼ੋਰਮ ਤੇ ਮੱਧ ਪ੍ਰਦੇਸ਼ 'ਚ ਪੈਣਗੀਆਂ ਵੋਟਾਂ
ਮਿਜ਼ੋਰਮ 'ਚ 40 ਮੈਂਬਰੀ ਵਿਧਾਨ ਸਭਾ ਲਈ ਸੋਮਵਾਰ ਨੂੰ ਸ਼ਾਮ ਚਾਰ ਵਜੇ ਚੋਣ ਪ੍ਰਚਾਰ ਖਤਮ ਹੋ ਗਿਆ। ਸੂਬੇ 'ਚ 28 ਨਵੰਬਰ ਨੂੰ ਵੋਟਾਂ ਹੋਣਗੀਆਂ ਜਿੱਥੇ 7,70,395 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਮੱਧ ਪ੍ਰਦੇਸ਼ 'ਚ ਵੀ ਚੋਣ ਪ੍ਰਚਾਰ ਦਾ ਰੋਲਾ ਸੋਮਵਾਰ ਨੂੰ ਥੰਮ ਗਿਆ। ਹੁਣ 28 ਨਵੰਬਰ ਨੂੰ ਸੂਬੇ ਦੀਆਂ 230 ਵਿਧਾਨ ਸਭਾ ਸੀਟ ਲਈ ਵੋਟਾਂ ਹੋਣਗੀਆਂ। ਇਸ ਚੋਣਾਂ 'ਚ ਮਤਦਾਤਾਵਾਂ ਨੂੰ ਆਪਣੇ ਪੱਖ 'ਚ ਪ੍ਰਭਾਵਿਤ ਕਰਨ ਲਈ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਕਾਂਗਰਸ ਸਮੇਤ ਤਮਾਮ ਰਾਜਨੀਤਿਕ ਦਲਾਂ ਅਤੇ ਆਜ਼ਾਦ ਉਮੀਦਵਾਰਾਂ ਨੇ ਪੂਰਾ ਜੋਰ ਲਗਾਇਆ।
ਖੇਡ
ਹਾਕੀ ਵਿਸ਼ਵ ਕੱਪ 2018 ਦੀ ਸ਼ੁਰੂਆਤ ਅੱਜ ਤੋਂ
ਓਡਿਸ਼ਾ ਦੇ ਭੁਵਨੇਸ਼ਵਰ 'ਚ ਅੱਜ ਤੋਂ ਹਾਕੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਵੇਗੀ। ਹਾਕੀ ਇਤਿਹਾਸ ਦਾ ਇਹ 14ਵਾਂ ਵਿਸ਼ਵ ਕੱਪ ਹੈ ਤੇ ਇਸ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। 19 ਦਿਨਾਂ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ 16 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ ਦੁਨੀਆ ਭਰ ਦੀ 16 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਸਾਰੀਆਂ ਟੀਮਾਂ ਨੂੰ 4 ਗਰੁੱਪਾਂ 'ਚ ਵੰਡਿਆ ਗਿਆ ਹੈ।
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ : ਬੈਲਜੀਅਮ ਬਨਾਮ ਕੈਨੇਡਾ (ਹਾਕੀ ਵਿਸ਼ਵ ਕੱਪ-2018)
ਹਾਕੀ : ਭਾਰਤ ਬਨਾਮ ਦੱਖਣੀ ਅਫਰੀਕਾ (ਹਾਕੀ ਵਿਸ਼ਵ ਕੱਪ-2018)
ਪਾਣੀ ਨੂੰ ਤਰਸੇ ਪਿੰਡ ਸਿੰਘਾਵਾਲਾ ਦੇ ਲੋਕ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY