ਜਲੰਧਰ (ਵੈੱਬ ਡੈਸਕ) - ਭਾਰਤ-ਪਾਕਿ ਰਿਸ਼ਤਿਆਂ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਨਵੀਂ ਸ਼ੁਰੂਆਤ ਹੋ ਰਹੀ ਹੈ। ਇਸ ਲਈ ਪਿਛਲੇ ਕਰੀਬ ਇਕ ਸਾਲ ਤੋਂ ਲਾਂਘੇ ਦਾ ਨਿਰਮਾਣ ਕੀਤਾ ਗਿਆ। ਰਸਮੀ ਤੌਰ 'ਤੇ ਇਹ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਕਰਤਾਰਪੁਰ ਸਾਹਿਬ ਜਾਣ ਲਈ ਸ਼ਰਧਾਲੂਆਂ ਵਲੋਂ ਉਤਸ਼ਾਹ ਨਾਲ ਬੁਕਿੰਗ ਕਰਵਾਈ ਜਾ ਰਹੀ ਹੈ। ਬੁਕਿੰਗ ਲਈ ਪੰਜਾਬ ਸਰਕਾਰ ਵਲੋਂ ਇਕ ਵੈੱਬ ਸਾਈਟ parkashpurb550.mha.gov.in ਜਾਰੀ ਕੀਤੀ ਗਈ ਹੈ। ਅੱਜ ਤੱਕ ਬੁਕਿੰਗ ਦਾ ਉਤਸ਼ਾਹ ਸ਼ਰਧਾਲੂਆਂ 'ਚ ਇਸ ਕਦਰ ਦੇਖਣ ਨੂੰ ਮਿਲ ਰਿਹਾ ਹੈ ਕਿ 12 ਤਾਰੀਕ ਤੱਕ ਦੇ ਸਾਰੇ ਸਲਾਟ ਬੁੱਕ ਹੋ ਚੁੱਕੇ ਹਨ। ਜੇਕਰ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ ਤਾਂ ਉਹ ਇਸ ਤੋਂ ਬਾਅਦ ਦੀਆਂ ਤਾਰੀਕਾਂ 'ਤੇ ਆਪਣੀ ਬੁਕਿੰਗ ਕਰਵਾ ਸਕਦੇ ਹਨ।
ਪਰਾਲੀ ਸਾੜਨ 'ਚ ਤਰਨਤਾਰਨ ਮੋਹਰੀ, ਪਠਾਨਕੋਟੀਏ ਬਣੇ ਵਾਤਾਵਰਣ ਪ੍ਰੇਮੀ
NEXT STORY