ਰਾਜਪੁਰਾ (ਇੰਦਰਜੀਤ) : ਰਾਜਪੁਰਾ ਦੇ ਗਗਨ ਚੌਂਕ ਨੇੜੇ ਸਸਤੇ ਭਾਅ 'ਤੇ ਬਾਬਾ ਨਾਨਕ ਦੀ ਹੱਟੀ, ਕਰਿਆਨਾ ਸਟੋਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਕੰਬੋਜ਼ ਅਤੇ ਪੰਥ ਪ੍ਰਸਿੱਧ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇ ਪਹੁੰਚ ਕੇ ਸਮਾਨ ਦੀ ਖਰੀਦ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਵਿਧਾਇਕ ਕੰਬੋਜ਼ ਅਤੇ ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਬਾਬਾ ਨਾਨਕ ਜੀ ਦੀ ਸਿੱਖਿਆ ਦੇ ਅਧਾਰ 'ਤੇ ਰਾਜਪੁਰਾ ਸ਼ਹਿਰ ਦੇ ਲੋਕਾਂ ਲਈ ਸਸਤੇ ਭਾਅ 'ਤੇ ਖੋਲ੍ਹਿਆ ਕਰਿਆਨਾ ਸਟੋਰ ਇਕ ਬਹੁਤ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲਾਗੂ ਕਰਫਿਊ ਦੌਰਾਨ ਕਰਿਆਨਾ ਅਤੇ ਹੋਰਨਾ ਦੁਕਾਨਾਂ ਵੱਲੋ ਮਹਿੰਗੇ ਭਾਅ 'ਤੇ ਸਮਾਨ ਵੇਚ ਕੇ ਲੋਕਾਂ ਦੀ ਲੁੱਟ ਕੀਤੀ ਗਈ ਸੀ ਪਰ ਹੁਣ ਬਾਬਾ ਨਾਨਕ ਦੀ ਹੱਟੀ ਖੁੱਲ੍ਹਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਮੌਕੇ ਭਾਈ ਜਸਵਿੰਦਰ ਸਿੰਘ ਅਤੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦਸਵੰਧ 'ਚੋਂ ਸਸਤੇ ਭਾਅ 'ਤੇ ਦੁਕਾਨ ਖੋਲੀ ਹੈ ਤਾਂ ਜੋ ਲੋਕਾਂ ਦੀ ਸੇਵਾ ਕਰ ਸਕੀਏ ਕਿਉਂਕਿ ਆਮ ਦੁਕਾਨਦਾਰ ਮਹਿੰਗੇ ਭਾਅ 'ਤੇ ਸਮਾਨ ਵੇਚ ਰਹੇ ਹਨ, ਜਿਸ ਨਾਲ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ।
ਨਿਮਿਸ਼ਾ ਨੇ ਸਹਿਕਾਰਤਾ ਸਬੰਧੀ ਲੋਕਾਂ ਦੀਆਂ ਮੰਗਾਂ ਸੁਖਜਿੰਦਰ ਰੰਧਾਵਾ ਅੱਗੇ ਰੱਖੀਆਂ
NEXT STORY