ਜਲੰਧਰ (ਸੋਨੂੰ) - ਜਲੰਧਰ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਕਸ਼ਮੀਰੀ ਵਿਦਿਆਰਥੀ ਦਾਨਿਸ਼ ਰਹਿਮਾਨ ਸੂਫੀ ਅਤੇ ਜੰਮੂ-ਕਸ਼ਮੀਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਸੋਹੇਲ ਅਹਿਮਦ ਭੱਟ ਨੂੰ ਅੱਜ ਅਦਾਲਤ 'ਚ ਪੇਸ਼ ਹੋ ਗਏ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਸ ਨੇ ਮੁਹੰਮਦ ਇਦਰੀਸ ਸ਼ਾਹ, ਜਾਹਿਦ ਗੁਰਜ਼ਾਰ ਅਤੇ ਰਫੀਕ ਭੱਟ ਨੂੰ ਅਦਾਲਤ 'ਚ ਪੇਸ਼ ਕੀਤਾ ਸੀ। ਅਦਾਲਤ ਨੇ ਜਾਹਿਦ ਗੁਲਜ਼ਾਰ ਅਤੇ ਮੁਹੰਮਦ ਇਦਰੀਸ ਨੂੰ ਜੁਡੀਸ਼ੀਅਲ ਕਸਟਡੀ 'ਚ ਅਤੇ ਰਫੀਕ ਭੱਟ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ। ਮਿਲੀ ਜਾਣਕਾਰੀ ਅਨੁਸਾਰ ਉਕਤ ਕਸ਼ਮੀਰੀ ਵਿਦਿਆਰਥੀਆਂ ਨੂੰ ਅਦਾਲਤ ਨੇ 5 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਕੈਪਟਨ ਨੂੰ ਪੀੜਤਾਂ ਨਾਲੋਂ ਜ਼ਰੂਰੀ ਹੋਇਆ ਵਿਦੇਸ਼ੀ ਦੌਰਾ : ਦਲਜੀਤ ਚੀਮਾ (ਵੀਡੀਓ)
NEXT STORY