ਚੰਡੀਗੜ੍ਹ (ਪਰਾਸ਼ਰ) - ਭਾਰਤੀ ਜਨਤਾ ਪਾਰਟੀ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇਣ ਤੋਂ ਪਹਿਲਾਂ ਅਦਾਲਤ ਦੇ ਫੈਸਲੇ ਨੂੰ ਪੜ੍ਹ ਲੈਣ। ਭਾਜਪਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ ਨੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਬਿਆਨ 'ਹਿੰਦੋਸਤਾਨ ਦੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਿਸਤਾਨ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਕੋਈ ਅਪਰਾਧ ਨਹੀਂ ਹੈ, ਇਹ ਗੈਰ-ਸੰਵਿਧਾਨਕ ਗੱਲ ਨਹੀਂ ਹੈ' 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਸਨ। ਗਰੇਵਾਲ ਤੇ ਜੋਸ਼ੀ ਨੇ ਕਿਹਾ ਕਿ ਉਹ ਸ਼੍ਰੋਮਣੀ ਕੇਮਟੀ ਦੇ ਪ੍ਰਧਾਨ ਹਨ, ਜੋ ਇਕ ਇਤਿਹਾਸਕ ਸੰਸਥਾ ਹੈ। ਇਸ ਦਾ ਸਿੱਖ ਧਰਮ ਵਿਚ ਇਕ ਵਿਸ਼ੇਸ਼ ਸਥਾਨ ਹੈ ਤੇ ਇਸ ਦੇ ਪ੍ਰਧਾਨ ਦੇ ਮੂੰਹ 'ਚੋਂ ਨਿਕਲੇ ਸ਼ਬਦ ਬਹੁਤ ਮਹੱਤਵਪੂਰਨ ਹੁੰਦੇ ਹਨ।
'ਪੰਜਾਬ ਅੱਤਵਾਦ ਦੇ ਲੰਬੇ ਦੌਰ ਵਿਚੋਂ ਨਿਕਲ ਚੁੱਕਿਆ ਹੈ, ਪੰਜਾਬੀਆਂ ਨੇ ਸ਼ਹਾਦਤਾਂ ਦੇ ਕੇ ਅੱਜ ਦੀ ਇਹ ਸ਼ਾਂਤੀ ਹਾਸਲ ਕੀਤੀ ਹੈ, ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਸ਼ਾਂਤੀ ਬਣੀ ਰਹੇ ਤੇ ਸਿਆਸੀ, ਸਮਾਜਿਕ ਤੇ ਧਾਰਮਿਕ ਨੇਤਾ ਇਸ ਨੂੰ ਵਿਸ਼ੇਸ਼ ਤੌਰ 'ਤੇ ਸਮਝਣ।' ਉਨ੍ਹਾਂ ਨੇ ਆਖਰ ਵਿਚ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨਾ ਭਾਵ ਭਾਰਤ ਦੇ ਟੁਕੜੇ ਕਰਨਾ ਹੈ, ਇਸ ਲਈ ਇਹ ਗੈਰ-ਸੰਵਿਧਾਨਕ ਸੀ, ਹੈ ਤੇ ਰਹੇਗਾ।
ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ
NEXT STORY