ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਇਕ ਵਾਰ ਫਿਰ ਖਾਲਿਸਤਾਨੀ ਸਮਰਥਨ ਦੇ ਪੋਸਟਰ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੋਸਟਰ ਸੈਕਟਰ-16 ਬੱਸ ਸਟਾਪ 'ਤੇ ਲਾਇਆ ਗਿਆ ਸੀ। ਇਸ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਐਸ. ਐਚ. ਓ. ਰਾਮਰਤਨ ਨੇ ਇਹ ਪੋਸਟਰ ਪਾੜ੍ਹਿਆ।
ਦੱਸ ਦੇਈਏ ਕਿ ਸ਼ਹਿਰ 'ਚ ਖਾਲਿਸਤਾਨ ਸਮਰਥਨ ਦੇ ਪੋਸਟਰ ਲੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਕ ਮਹੀਨੇ ਅੰਦਰ ਅਜਿਹੇ ਪੋਸਟਰ ਲੱਗਣ ਦਾ ਤੀਜਾ ਮਾਮਲਾ ਸਾਹਮਣੇ ਆ ਚੁੱਕਾ ਹੈ। ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਪੋਸਟਰ ਕਿਸ ਨੇ ਅਤੇ ਕਦੋਂ ਲਾਇਆ। ਪੁਲਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ
NEXT STORY