ਅਨੰਦਪੁਰ ਸਾਹਿਬ (ਰਕੇਸ਼ ਰਾਣਾ) - ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਨਾਇਆ ਜਾਂਦਾ ਖਾਲਸਾ ਪੰਥ ਦਾ ਕੌਮੀ ਤੇ ਰਿਵਾਇਤੀ ਤਿਉਹਾਰ ਹੋਲਾ ਮੁਹੱਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਤੌਰ 'ਤੇ ਪੂਰੀਆਂ ਹੋ ਗਈਆਂ ਹਨ। ਦੱਸ ਦੇਈਏ ਕਿ ਹੋਲਾ ਮੁਹੱਲੇ ਦੇ ਵਿਸ਼ੇਸ਼ ਮੌਕੇ 'ਤੇ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਦੇ ਹਨ। ਮਿਲੀ ਜਾਣਕਾਰੀ ਅਨੁਸਾਰ 16 ਮਾਰਚ ਤੋਂ ਸ਼ੁਰੂ ਹੋਣ ਵਾਲੇ ਹੋਲੇ ਮੁਹੱਲੇ ਦਾ ਆਗਾਜ਼ 3 ਦਿਨ ਦੇ ਲਈ ਕੀਰਤਪੁਰ ਸਾਹਿਬ 'ਚ ਹੋਵੇਗਾ, ਇਸ ਤੋਂ ਬਾਅਦ 19 ਮਾਰਚ ਤੋਂ 21 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ 'ਚ ਹੋਲਾ ਮੁਹੱਲਾ ਮਨਾਇਆ ਜਾਵੇਗਾ। ਇਸ ਮੌਕੇ ਆਏ ਹੋਏ ਸ਼ਰਧਾਲੂਆਂ ਦਾ ਬੀਮਾ ਵੀ ਕੀਤਾ ਜਾਵੇਗਾ।
ਇਸ ਦੌਰਾਨ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਲੇ ਮੁਹੱਲੇ ਵਾਲੇ ਦਿਨ ਪੰਜਾਬ ਭਰ ਦੇ ਟੋਲ ਫ੍ਰੀ ਕਰ ਦੇਣ, ਕਿਉਂਕਿ ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਨੇ ਆਉਣਾ ਹੈ।
ਗੰਨਮੈਨਾਂ ਦੀ ਵਾਪਸੀ ਨੇ ਵਿਗਾੜ ਛੱਡੀ ਲੀਡਰਾਂ ਦੀ 'ਲੁੱਕ'
NEXT STORY