ਖੰਨਾ (ਵਿਪਨ) : ਖੰਨਾ ਦੇ ਸਰਕਾਰੀ ਹਸਪਤਾਲ 'ਚੋਂ ਇੱਕ ਮੁਲਜ਼ਮ ਏ. ਐੱਸ. ਆਈ. ਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੂੰ ਫ਼ਿਲਮੀ ਸਟਾਈਲ 'ਚ ਕਾਬੂ ਕੀਤਾ ਗਿਆ। ਇਹ ਮੁਲਜ਼ਮ ਪੁਲਸ ਤੋਂ ਬਚਣ ਲਈ ਕਰੀਬ 40 ਫੁੱਟ ਤੋਂ ਛਾਲ ਮਾਰਨ ਲੱਗਾ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਆਕਾਸ਼ ਕੁਮਾਰ ਕਾਸ਼ੀ ਸਰਕਾਰੀ ਹਸਪਤਾਲ ਚੋਂ ਭੱਜ ਗਿਆ ਸੀ, ਜਿਸਨੂੰ ਬੜੀ ਮੁਸ਼ੱਕਤ ਕਰਕੇ ਕਾਬੂ ਕੀਤਾ ਗਿਆ।
ਉਹ ਇਕ ਚੋਰੀ ਦੇ ਕੇਸ 'ਚ ਫੜ੍ਹਿਆ ਹੋਇਆ ਸੀ। ਉਸ ਦੇ ਭੱਜਣ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪੁਲਸ ਤੋਂ ਬਚਣ ਲਈ ਕਰੀਬ 40 ਫੁੱਟ ਤੋਂ ਛਾਲ ਮਾਰਨ ਲੱਗਾ ਸੀ, ਜਿਸ ਦੀ ਵੀਡਿਓ ਵੀ ਸਾਹਮਣੇ ਆ ਗਈ ਹੈ।
ਸਲਮਾਨ ਖ਼ਾਨ ਨੂੰ ਲੈ ਕੇ ਮੁੜ ਬੋਲਿਆ ਲਾਰੈਂਸ ਬਿਸ਼ਨੋਈ, ‘ਮੁਆਫ਼ੀ ਮੰਗੇ ਨਹੀਂ ਤਾਂ ਆਪਣੇ ਤਰੀਕੇ ਨਾਲ ਸਮਝਾਵਾਂਗੇ’
NEXT STORY