ਖਰੜ (ਅਮਰਦੀਪ) : ਖਰੜ ਦੇ ਸਿਵਲ ਹਸਪਤਾਲ 'ਚ ਓ. ਪੀ. ਡੀ. ਦੀ ਪਰਚੀ ਕੱਟਣ ਸਮੇਂ ਲੰਬੀਆਂ ਕਤਾਰਾਂ ਲਗੀਆਂ ਹੁੰਦੀਆਂ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਸਪਤਾਲ ਵਿਚ ਇਕ ਕੰਪਿਊਟਰ ’ਤੇ ਹੀ ਪਰਚੀਆਂ ਕੱਟੀਆਂ ਜਾਂਦੀਆਂ ਹਨ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਹੀ ਜਦੋਂ ਇਸ ਸਬੰਧੀ ਸਿਵਲ ਹਸਪਤਾਲ ਖਰੜ ਦੇ ਐੱਸ. ਐੱਮ. ਓ. ਸੁਖਵਿੰਦਰ ਸਿੰਘ ਦਿਓਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਦੋ ਕੰਪਿਊਟਰ ਆਪ੍ਰੇਟਰ ਪਰਚੀਆਂ ਕੱਟਦੇ ਹਨ ਅਤੇ ਇਕ ਮੁਲਾਜ਼ਮ ਰਸੀਦਾਂ ਕੱਟਦਾ ਹੈ। ਅਜਿਹੀ ਕੋਈ ਗੱਲ ਨਹੀਂ ਹੈ ਕਿ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਪਰਚੀ ਲਈ ਕੋਈ ਮੁਸ਼ਕਲ ਪੇਸ਼ ਆਉਂਦੀ ਹੋਵੇ।
ਕਿਸਾਨੀ ਹੱਕਾਂ ਵਾਸਤੇ ਸੁਖਬੀਰ ਬਾਦਲ ਦੀ ਭਾਰਤ ਸਰਕਾਰ ਨੂੰ ਅਪੀਲ
NEXT STORY