ਜਲੰਧਰ, (ਸੁਧੀਰ)—ਸਥਾਨਕ ਖਿੰਗਰਾਂ ਗੇਟ 'ਚ ਮੋਬਾਇਲ ਕਾਰੋਬਾਰੀ ਦੇ 16 ਸਾਲ ਦੇ ਮਾਸੂਮ ਲੜਕੇ ਸਿਧਾਰਥ ਉਰਫ ਵਾਸੂ ਦੀ ਹੱਤਿਆ ਦੇ ਦੋਸ਼ 'ਚ ਇਨਸਾਫ ਪਾਉਣ ਖਾਤਿਰ ਅੱਜ ਸੈਂਕੜੇ ਬੱਚਿਆਂ ਅਤੇ ਹੋਰ ਲੋਕਾਂ ਨੇ ਖਿੰਗਰਾਂ ਗੇਟ ਤੋਂ ਕੰਪਨੀ ਬਾਗ ਚੌਕ ਤੱਕ ਪੈਦਲ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ 'ਚ ਆਏ ਲੋਕਾਂ ਨੇ ਸਾਫ ਕਿਹਾ ਅਜਿਹੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
ਸ਼ਾਮ ਕਰੀਬ 5 ਵਜੇ ਖਿੰਗਰਾਂ ਗੇਟ ਤੋਂ ਸ਼ੁਰੂ ਹੋਏ ਕੈਂਡਲ ਮਾਰਚ 'ਚ ਮਾਸੂਮ ਬੱਚਿਆਂ ਨੇ ਆਪਣੀ ਟੀ-ਸ਼ਰਟਸ ਅਤੇ ਹੱਥ 'ਚ ਵਾਸੂ ਦੀ ਫੋਟੋ ਦੇ ਪੋਸਟਰ ਜਿਸ 'ਚ ਸਾਫ ਲਿਖਿਆ ਸੀ ਕਿ ਵੀ ਵਾਂਟ ਜਸਟਿਸ, ਆਰ. ਆਈ. ਪੀ. ਵਾਸੂ ਦੇ ਨਾਂ ਦੇ ਪੋਸਟਰ ਚੁੱਕੀ ਸੈਂਕੜੇ ਲੋਕ ਕੰਪਨੀ ਬਾਗ ਚੌਕ 'ਚ ਕੈਂਡਲ ਮਾਰਚ 'ਚ ਸ਼ਾਮਲ ਹੋਏ। ਕੁਝ ਲੋਕਾਂ ਨੇ ਵਾਸੂ ਦੀ ਮਾਂ ਦੀ ਫੋਟੋ ਵੀ ਹੱਥ 'ਚ ਫੜੀ ਹੋਈ ਸੀ, ਜਿਸ 'ਚ ਸਾਫ ਲਿਖਿਆ ਸੀ ਇਸ ਮਾਂ ਨੂੰ ਵੀ ਇਨਸਾਫ ਦਿਵਾਓ, ਕੰਪਨੀ ਬਾਗ ਚੌਕ 'ਚ ਕੈਂਡਲ ਮਾਰਚ 'ਚ ਸੈਂਕੜੇ ਸ਼ਹਿਰ ਵਾਸੀਆਂ ਦੇ ਪਹੁੰਚਦਿਆਂ ਵਾਸੂ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਖਿੰਗਰਾਂ ਗੇਟ 'ਚ ਮੋਬਾਇਲ ਕਾਰੋਬਾਰੀ ਦੇ 16 ਸਾਲ ਦੇ ਮਾਸੂਮ ਬੱਚੇ ਸਿਧਾਰਥ ਉਰਫ ਵਾਸੂ ਦੀ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ 'ਚ ਪੰਕਜ ਉਰਫ ਪੰਕੂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਅੱਜ ਵਾਸੂ ਨੂੰ ਇਨਸਾਫ ਦਿਵਾਉਣ ਲਈ ਸੈਂਕੜੇ ਲੋਕ ਕੈਂਡਲ ਮਾਰਚ 'ਚ ਸ਼ਾਮਲ ਹੋਏ। ਇਸ ਕੈਂਡਲ ਮਾਰਚ 'ਚ ਬੱਚਿਆ 'ਚ ਸ਼ਿਵਮ, ਕਾਰਤਿਕ, ਵਾਸੂ, ਕ੍ਰਿਸ਼ਨਾ, ਖੁਸ਼ੀ, ਹਰਮੀਤ, ਗੌਤਮ, ਵੰਸ਼, ਹਨੀ, ਸਿਮਰਨ, ਅਤੇ ਸ਼ਹਿਰ ਦੇ ਸੈਂਕੜੇ ਲੋਕ ਸ਼ਾਮਲ ਸਨ।
ਸੜਕ ਹਾਦਸੇ 'ਚ ਵਾਲ-ਵਾਲ ਬਚੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ
NEXT STORY