ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ ਵਿਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਪਿੱਛੇ ਆਰ. ਐੱਸ. ਐੱਸ., ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਦਾ ਹੱਥ ਹੋਣ ਦੇ ਜੋ ਦੋਸ਼ ਲਾਏ ਹਨ, ਉਹ ਬੇਬੁਨਿਆਦ ਹਨ ਅਤੇ ਇਸ ਦੀ ਭਾਜਪਾ ਪੰਜਾਬ ਸਖਤ ਸ਼ਬਦਾਂ 'ਚ ਨਿੰਦਾ ਕਰਦੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਕਿ ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਖਹਿਰਾ ਵਲੋਂ ਇਸ ਤਰ੍ਹਾਂ ਦੇ ਦੋਸ਼ ਲਾਉਣਾ ਦਿਮਾਗੀ ਦੀਵਾਲੀਏਪਨ ਦੀ ਨਿਸ਼ਾਨੀ ਹੈ। ਗਰੇਵਾਲ ਅਤੇ ਜੋਸ਼ੀ ਨੇ ਖਹਿਰਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਉਹ ਪਾਸਟਰ ਮਸੀਹ ਦੀ ਹੱਤਿਆ ਵਿਚ ਆਰ. ਐੱਸ. ਐੱਸ., ਵੀ. ਐੱਚ. ਪੀ. ਅਤੇ ਭਾਜਪਾ ਦਾ ਹੱਥ ਹੋਣ ਦੇ ਸਬੂਤ ਪੁਲਸ ਨੂੰ ਦੇਣ ਜਾਂ ਫਿਰ ਮੁਆਫੀ ਮੰਗਣ।
ਕਬੀਰ ਨਗਰ ਦੇ ਸਕੂਲ 'ਚ ਭਰਿਆ ਸੀਵਰੇਜ ਦਾ ਪਾਣੀ
NEXT STORY