ਮੋਗਾ (ਗੋਪੀ ਰਾਊਕੇ) : ਮੋਗਾ ਜ਼ਿਲੇ ਦੇ ਕਸਬਾ ਕੋਟ ਈਸੇ ਖਾਂ ਦੇ ਇਕ ਸ਼ੈਲਰ ਵਿਚ ਕੰਮ ਕਰਦੇ ਪ੍ਰਵਾਸੀ ਮਜਦੂਰ ਦੇ ਅਗਵਾ ਕੀਤੇ ਗਏ 6 ਮਹੀਨਿਆਂ ਦੇ ਬੱਚੇ ਮੱਖਣ ਲਾਲ ਨੂੰ ਪੁਲਸ ਨੇ ਕੁਝ ਘੰਟਿਆਂ 'ਚ ਹੀ ਬਰਾਮਦ ਕਰ ਲਿਆ ਹੈ। ਜ਼ਿਲਾ ਐੱਸ. ਪੀ. ਮੋਗਾ ਵਜ਼ੀਰ ਸਿੰਘ ਖਹਿਰਾ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੰਡਿਆਲ ਪਿੰਡ ਦੇ ਇਕ ਜੋੜੇ ਦਾ ਵਿਆਹ 22 ਵਰ੍ਹੇ ਪਹਿਲਾਂ ਹੋਇਆ ਸੀ ਪਰੰਤੂ ਉਨ੍ਹਾਂ ਦੇ ਕੋਈ ਔਲਾਦ ਪੈਦਾ ਨਾ ਹੋਣ ਕਰਕੇ ਉਨ੍ਹਾਂ ਨੇ ਹੀ ਇਸ ਬੱਚੇ ਨੂੰ ਸਾਥੀਆਂ ਨਾਲ ਮਿਲ ਕੇ ਅਗਵਾ ਕੀਤਾ ਸੀ।
ਐੱਸ. ਪੀ. ਵਜ਼ੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੱਚੇ ਨੂੰ ਉਸ ਦੇ ਮਾਤਾ-ਪਿਤਾ ਹਵਾਲੇ ਕਰ ਦਿੱਤਾ। ਪੁਲਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
BSNL ਨੇ ਪੇਸ਼ ਕੀਤਾ ਨਵਾਂ 'ਫੈਮਿਲੀ ਪਲਾਨ'
NEXT STORY