ਪਟਿਆਲਾ/ਸਨੌਰ (ਮਨਦੀਪ ਜੋਸਨ)- ਸ਼ਹਿਰ ਦੀ ਇਕ ਬੇਕਰੀ ਤੋਂ ਬਾਸੀ ਫੂਡ ਖਾਣ ਕਾਰਨ ਦਰਜਨ ਤੋਂ ਵੱਧ ਬੱਚਿਆਂ ਦੀ ਲੰਘੀ ਰਾਤ ਅਚਨਚੇਤ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਬੱਚਿਆਂ ਦੀ ਜਾਨ ਖ਼ਤਰੇ ਤੋਂ ਬਾਹਰ ਸੀ। ਇਹ ਵੀ ਪਤਾ ਲੱਗਾ ਹੈ ਕਿ ਬੱਚਿਆਂ ਦੇ ਮਾਪੇ ਵੀ ਇਸ ਦੀ ਲਪੇਟ ’ਚ ਆ ਗਏ ਹਨ ਤੇ ਉਹ ਵੀ ਹਸਪਤਾਲ ’ਚ ਇਲਾਜ ਲਈ ਦਾਖਲ ਹਨ।
ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਇਕ ਬੱਚੇ ਦੇ ਜਨਮ ਦਿਨ ਮੌਕੇ ਸਾਰੇ ਬੱਚੇ ਇਕੱਠੇ ਹੋਏ ਸਨ। ਇਨ੍ਹਾਂ ਨੇ ਰਾਘੋਮਾਜਰਾ ਦੀ ਪੀਲੀ ਸੜਕ ’ਤੇ ਏ ਟੈਂਕ ਛੋਟੀ ਸਬਜ਼ੀ ਮੰਡੀ ਨੇੜੇ ਸਥਿਤ ਇਕ ਬੇਕਰੀ ਤੋਂ ਖਾਣ ਦਾ ਸਾਮਾਨ ਜਿਵੇਂ ਕੇਕ, ਪੇਸਟਰੀ, ਪੈਟੀਜ਼ ਆਦਿ ਲਿਆ ਤੇ ਜਨਮ ਦਿਨ ਮਨਾਇਆ ਪਰ ਬੱਚਿਆਂ ਨੂੰ ਪਤਾ ਨਹੀਂ ਸੀ ਕਿ ਇਸ ਬੇਕਰੀ ਤੋਂ ਉਨ੍ਹਾਂ ਨੂੰ ਇਹ ਬੇਹਾ ਅਤੇ ਘਟੀਆ ਫੂਡ ਮਿਲਿਆ ਹੈ।
ਇਹ ਵੀ ਪੜ੍ਹੋ- ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ
ਜਾਣਕਾਰੀ ਅਨੁਸਾਰ ਦੇਰ ਰਾਤ ਇਨ੍ਹਾਂ ਸਾਰੇ ਬੱਚਿਆਂ ਦੀ ਸਿਹਤ ਵਿਗੜ ਗਈ। 13 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਕਈਆਂ ਦੇ ਮਾਪੇ ਵੀ ਹਸਪਤਾਲ 'ਚ ਦਾਖਲ ਹਨ।
ਇਹ ਵੀ ਪੜ੍ਹੋ- MP ਡਾ. ਸਾਹਨੀ ਦੀ ਰੂਸੀ ਅੰਬੈਸੀ ਨਾਲ ਗੱਲਬਾਤ ਲਿਆਈ ਰੰਗ ; ਰੂਸ 'ਚ ਫਸੇ ਭਾਰਤੀਆਂ ਦੀ ਹੋਵੇਗੀ 'ਘਰ ਵਾਪਸੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਦੀ ਜਾਂਚ 'ਚ ਸਭ ਤੋਂ ਵੱਡਾ ਖੁਲਾਸਾ ; ਇਹ ਸੀ ਕਾਤਲਾਂ ਦਾ ਮੇਨ 'ਟਾਰਗੇਟ'
NEXT STORY