ਡੇਹਲੋਂ (ਡਾ. ਪ੍ਰਦੀਪ)— ਦੁਨੀਆ ਭਰ 'ਚ ਪੇਂਡੂ ਓਲੰਪਿਕਸ ਦੇ ਨਾਂ ਨਾਲ ਮਸ਼ਹੂਰ ਲਾਗਲੇ ਪਿੰਡ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਕੁਝ ਖਾਸ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ, ਜਦਕਿ ਖੇਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਅਗਲੇ ਕੁਝ ਦਿਨਾਂ 'ਚ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੇਵਾਲ ਸਪੋਰਟਸ ਪੱਤੀ ਸੁਹਾਵੀਆ ਦੇ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਜੋ ਕਿ 22 ਤੋਂ 24 ਫਰਵਰੀ ਨੂੰ ਹੋਣੀਆਂ ਸਨ ਨੂੰ ਕੁਝ ਕਾਰਨਾਂ ਕਰਕੇ ਅੱਗੇ ਪਾਉਣਾ ਪਿਆ। ਜ਼ਿਕਰਯੋਗ ਹੈ ਕਿ ਇਹ ਖੇਡਾਂ ਪਹਿਲਾਂ 1 ਤੋਂ 3 ਫਰਵਰੀ ਤੱਕ ਹੋਣੀਆਂ ਸਨ, ਜਿਨ੍ਹਾਂ ਨੂੰ ਮੁਲਤਵੀ ਕਰਕੇ 22 ਤੋਂ 24 ਫਰਵਰੀ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰਾਂ ਅਨੁਸਾਰ ਖੇਡਾਂ ਅੱਗੇ ਹੋਣ ਦਾ ਕਾਰਨ ਖਰਾਬ ਮੌਸਮ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਦੱਸਿਆ ਜਾ ਰਿਹਾ ਹੈ।
ਪੰਜਾਬ ਬਜਟ ਸੈਸ਼ਨ : ਗਲੇ 'ਚ ਬਿੱਲਾਂ ਦੇ ਹਾਰ ਪਾ ਮਜੀਠੀਆ ਦਾ ਪ੍ਰਦਰਸ਼ਨ (ਵੀਡੀਓ)
NEXT STORY