ਨਾਭਾ (ਰਾਹੁਲ) : ਅੱਜ ਦੀ ਨੌਜਵਾਨ ਪੀੜ੍ਹੀ ਛੇਤੀ ਪੈਸੇ ਕਮਾਉਣ ਦੇ ਚੱਕਰ 'ਚ ਆਪਣਾ ਭੇਸ ਬਦਲ ਕੇ ਕਮਾਈ ਕਰਨ 'ਚ ਜੁੱਟ ਗਈ ਹੈ। ਇਹ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਪੈਸੇ ਇਕੱਠੇ ਕਰ ਰਹੀ ਹੈ, ਇਸ ਦੀ ਤਾਜ਼ਾ ਮਿਸਾਲ ਨਾਭਾ 'ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਸੂਟ ਪਾ ਕੇ ਲੋਕਾਂ ਕੋਲੋਂ ਵਧਾਈ ਮੰਗਣ ਵਾਲਾ ਇਕ ਨੌਜਵਾਨ ਖੁਸਰਿਆਂ ਦੇ ਹੱਥ ਚੜ੍ਹ ਗਿਆ। ਇਸ ਤੋਂ ਬਾਅਦ ਅਸਲੀ ਖੁਸਰਿਆਂ ਨੇ ਇਸ ਨਕਲੀ ਖੁਸਰੇ ਦਾ ਭਰੇ ਬਾਜ਼ਾਰ 'ਚ ਰੱਜ ਕੇ ਕੁਟਾਪਾ ਚਾੜ੍ਹਿਆ।
ਇਹ ਵੀ ਪੜ੍ਹੋ : NRI ਪੋਤੀ ਸਾਹਮਣੇ ਨਾ ਚੱਲੀ ਕਲਯੁਗੀ ਦਾਦੀ ਦੀ ਚਲਾਕੀ, ਉਮੀਦਾਂ 'ਤੇ ਫਿਰਿਆ ਪਾਣੀ
ਨਾਭਾ ਦੇ ਬੌੜਾਂ ਗੇਟ ਮੁੱਖ ਬਾਜ਼ਾਰ 'ਚ ਖੁਸਰਿਆਂ ਨੇ ਨਕਲੀ ਖੁਸਰੇ ਨੂੰ ਸੜਕ 'ਤੇ ਘੜੀਸ-ਘੜੀਸ ਕੇ ਥੱਪੜਾਂ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਪਰ ਨਕਲੀ ਖੁਸਰਾ ਉੱਥੋਂ ਰਫੂਚੱਕਰ ਹੋ ਗਿਆ। ਅਸਲੀ ਖੁਸਰਿਆਂ ਦਾ ਦੋਸ਼ ਹੈ ਕਿ ਇਹ ਨਕਲੀ ਖੁਸਰਾ ਹੈ ਅਤੇ ਇਹ ਸਾਡੀ ਰੋਜ਼ੀ-ਰੋਟੀ 'ਤੇ ਲੱਤ ਮਾਰ ਰਿਹਾ ਹੈ ਅਤੇ ਲੋਕਾਂ ਤੋਂ ਵਧਾਈਆਂ ਲੈ ਕੇ ਪੈਸੇ ਇਕੱਠੇ ਕਰ ਰਿਹਾ ਹੈ। ਇਸ ਕਰਕੇ ਉਸ ਨੂੰ ਰੰਗੇ ਹੱਥੀਂ ਫੜ੍ਹ ਕੇ ਕੁਟਾਪਾ ਚਾੜ੍ਹਿਆ ਗਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਹਵਸ ਦੀ ਭੁੱਖ ਨੇ ਬਣਾਇਆ ਜਾਨਵਰ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
ਖੁਸਰਿਆਂ ਨੇ ਦੱਸਿਆ ਕਿ ਇਹ ਨਕਲੀ ਖੁਸਰਾ ਪਹਿਲਾਂ ਵੀ ਇਸੇ ਤਰ੍ਹਾਂ ਵਧਾਈਆਂ ਮੰਗਦਾ ਫੜ੍ਹਿਆ ਗਿਆ ਸੀ ਅਤੇ ਇਸ ਨੇ ਲਿਖਤੀ ਰੂਪ 'ਚ ਨਾਭਾ ਕੋਤਵਾਲੀ ਵਿਖੇ ਮੁਆਫੀ ਮੰਗੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ ਪਰ ਫਿਰ ਵੀ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ। ਇਸ ਮੌਕੇ ਨਾਭਾ ਦੇ ਖੁਸਰੇ ਅਨੁ ਨੇ ਦੱਸਿਆ ਉਕਤ ਨਕਲੀ ਖੁਸਰੇ ਦੀਆਂ ਹਰਕਤਾਂ ਕਰਕੇ ਉਹ ਜਦੋਂ ਵੀ ਪਿੰਡਾਂ, ਸ਼ਹਿਰ 'ਚ ਆਪਣੇ ਯਜਮਾਨਾ ਕੋਲ ਜਾਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਹੀ ਵਧਾਈਆਂ ਲੈ ਗਿਆ। ਇਸ ਮੌਕੇ ਨਾਭਾ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਪੈਰਵਾਈ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਕੈਪਟਨ ਦੀ ਸਖ਼ਤੀ, ਹਜ਼ਾਰਾਂ ਪੁਲਸ ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀ ਤੋਂ ਹਟਾਉਣ ਦੇ ਹੁਕਮ
OLS ਵ੍ਹਿਜ਼ ਪਾਵਰ ਕੰਪਨੀ ਦੇ ਦੋਵੇਂ ਮਾਲਕਾਂ ਦਾ ਹੋਇਆ ਕੋਰੋਨਾ ਟੈਸਟ
NEXT STORY