ਪਟਿਆਲਾ (ਇੰਦਰਜੀਤ ਬਕਸ਼ੀ) — ਪਟਿਆਲਾ 'ਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਚਰਣ ਛੋਹ ਪ੍ਰਾਪਤ ਧਰਤੀ ਮੋਤੀ ਬਾਗ 'ਚ ਅੱਜ ਐੱਸ. ਜੀ. ਪੀ. ਸੀ. ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਨਵੇਂ ਬਣਨ ਜਾ ਰਹੇ ਸੁੱਖ ਆਸਨ ਸਥਾਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੇ ਨਾਲ ਐੱਸ. ਜੀ.ਪੀ. ਸੀ. ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਹਾਜ਼ਰ ਰਹੇ।
ਪਿਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਮੋਤੀ ਬਾਗ 'ਚ ਸ਼ਰਧਾਲੂਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਨ ਸਥਾਨ ਨੂੰ ਲੈ ਕੇ ਕਈ ਵਾਰ ਐੱਸ. ਜੀ. ਪੀ. ਸੀ. ਪ੍ਰਧਾਨ ਨੂੰ ਬੇਨਤੀ ਕੀਤੀ ਗਈ ਸੀ ਕਿ ਇਕ ਤਾਂ ਇਹ ਸਥਾਨ ਬਹੁਤ ਛੋਟਾ ਹੈ ਤੇ ਦੂਜਾ ਬਹੁਤ ਪੁਰਾਣਾ ਹੈ, ਜਿਸ ਨੂੰ ਲੈ ਕੇ ਅੱਜ ਪ੍ਰੋ. ਕ੍ਰਿਪਾਲ ਸਿੰਘ ਬਡੂਗੰਰ ਨੇ ਮੋਤੀ ਬਾਗ 'ਚ ਨਵੇਂ ਬਣਨ ਜਾ ਰਹੇ ਸੁੱਖ ਆਸਨ ਸੰਸਥਾਨ ਦਾ ਨੀਂਹ ਪੱਥਰ ਰੱਖਿਆ ਤੇ ਇਸ ਦੀ ਕਾਰ ਸੇਵਾ ਕਰਨ ਵਾਲੇ ਬਾਬਾ ਅਮਰੀਕ ਸਿੰਘ ਜੀ ਨੂੰ ਸੌਂਪੀ ਗਈ।
ਗੈਂਗਸਟਰ ਦੇ ਜੇਲ 'ਚੋਂ ਲਾਈਵ ਹੋਣ ਤੋਂ ਬਾਅਦ ਜਾਗਿਆ ਜੇਲ ਪ੍ਰਸ਼ਾਸਨ, ਕੀਤੀ ਸਖਤ ਕਾਰਵਾਈ
NEXT STORY