ਕਪੂਰਥਲਾ : ਤੁਸੀਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਫ਼ਸਲ ਉਗਾਉਂਦਿਆਂ ਤਾਂ ਆਮ ਵੇਖਿਆ ਹੋਣਾ ਪਰ ਘਰ ਦੀ ਛੱਤ 'ਤੇ ਫ਼ਸਲ ਉਗਾਉਣ ਦੀ ਖ਼ਬਰ ਤੁਹਾਡੇ ਲਈ ਹੈਰਾਨੀਜਨਕ ਹੋ ਸਕਦੀ ਹੈ। ਅੱਜ ਦੇ ਸਮੇਂ ਵਿੱਚ ਉਪਜਾਊ ਜ਼ਮੀਨ ਮਿਲਣੀ ਸੌਖੀ ਨਹੀਂ ਹੈ ਅਤੇ ਆਰਗੈਨਿਕ ਖੇਤੀ ਕਰਨਾ ਤਾਂ ਬੇਹੱਦ ਮੁਸ਼ਕਿਲ ਜਿਹਾ ਹੋ ਚੁੱਕਾ ਹੈ। ਇਸੇ ਚੀਜ਼ ਨੂੰ ਸੱਚ ਕਰ ਦਿਖਾਇਆ ਹੈ ਸੁਲਤਾਨਪੁਰ ਲੋਧੀ ਦੇ ਇੱਕ ਸਰਕਾਰੀ ਸਕੂਲ ’ਚ ਬਤੌਰ ਕੰਪਿਊਟਰ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਅਵਤਾਰ ਸਿੰਘ ਸੰਧੂ ਨੇ,ਜੋ ਆਪਣੀ ਜ਼ਮੀਨ ਹੋਣ ਦੇ ਬਾਵਜੂਦ ਘਰ ਦੀ ਛੱਤ ’ਤੇ ਹੀ ਖੇਤੀ ਕਰਦੇ ਹਨ।
ਇਹ ਵੀ ਪੜ੍ਹੋ : ਨਕੋਦਰ ਥਾਣੇ 'ਚ ਪਿੰਡ ਬਜੂਹਾ ਕਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ ਨੇ ਪੁਲਸ 'ਤੇ ਗੰਭੀਰ ਇਲਜ਼ਾਮ
ਇੱਕ ਖਾਸ ਗੱਲਬਾਤ ਦੌਰਾਨ ਅਵਤਾਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਕੋਰੋਨਾ ਦੇ ਕਾਰਨ ਲੋਕ ਆਪਣੇ ਘਰਾਂ ਵਿੱਚ ਬੰਦ ਹੋਕੇ ਰਹਿ ਗਏ ਸਨ। ਉਸ ਵੇਲੇ ਉਨ੍ਹਾਂ ਨੇ ਅਜਿਹਾ ਕਰਨ ਦਾ ਸੋਚਿਆ ਜਿਸ ਵਿੱਚ ਉਹ ਜਲਦੀ ਹੀ ਕਾਮਯਾਬ ਹੋ ਗਏ ਅਤੇ ਘਰ ਵਿੱਚ ਹੀ ਉਗਾਈਆਂ ਸਬਜ਼ੀਆਂ ਨੂੰ ਉਹ ਘਰ ਖਾਣ ਲਈ ਵਰਤੋਂ ਵਿੱਚ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਫ਼ਲ ਸਬਜ਼ੀਆਂ ਤੇ ਜੜੀ ਬੂਟੀ ਦਵਾਈਆਂ ਨੂੰ ਘਰ ਦੀ ਹੀ ਛੱਤ ’ਤੇ ਬਿਨ੍ਹਾਂ ਜ਼ਹਿਰੀਲੀ ਖਾਦ ਦੇ ਉਗਾਇਆ ਹੈ ਅਤੇ ਘਰ ਦੀ ਰਲੋਈ ਦੇ ਵੇਸਟ ਹੋਏ ਖਾਣੇ ਨੂੰ ਉਹ ਖਾਦ ਦੇ ਰੂਪ ਵਿੱਚ ਹੀ ਵਰਤਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ
NEXT STORY