ਫਿਲੌਰ, (ਭਾਖੜੀ)- ਨੈਸ਼ਨਲ ਹਾਈਵੇ ’ਤੇ ਪਤੰਗ ਲੁੱਟਦੇ ਸਮੇਂ ਹੋਏ ਦਰਦਨਾਕ ਹਾਦਸੇ ’ਚ 8 ਸਾਲ ਦੇ ਮਾਸੂਮ ਬੱਚੇ ਨੂੰ ਭਾਰੀ ਵਾਹਨ ਨੇ ਕੁਚਲ ਦਿੱਤਾ। ਬੱਚੇ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਬੱਚੇ ਦੀ ਡੈੱਡ ਬਾਡੀ ਕੋਲ ਉਸ ਦੇ ਖੂਨ ਨਾਲ ਲਥਪਥ ਪਤੰਗ ਪਈ ਸੀ, ਜਿਸ ਨੂੰ ਲੁੱਟਦੇ ਸਮੇਂ ਉਹ ਗੱਡੀ ਹੇਠਾਂ ਆਇਆ। ਅੱਜ ਦੁਪਹਿਰ ਦੇ ਸਮੇਂ ਨੈਸ਼ਨਲ ਹਾਈਵੇ ’ਤੇ ਪਤੰਗ ਲੁੱਟਦੇ ਸਮੇਂ 8 ਸਾਲਾ ਮਾਸੂਮ ਕ੍ਰਿਸ਼ਨਾ ਪੁੱਤਰ ਸੋਨੂ ਦੀ ਸਾਹਾਂ ਦੀ ਡੋਰ ਬੇਸ਼ੱਕ ਟੁੱਟ ਗਈ ਪਰ ਉਸ ਦੇ ਹੱਥ ’ਚ ਫੜੀ ਪਤੰਗ ਦੀ ਡੋਰ ਨਹੀਂ ਛੁੱਟੀ।
ਸੂਚਨਾ ਅਨੁਸਾਰ ਜਗਤਪੁਰਾ ਦੇ ਰਹਿਣ ਵਾਲੇ ਕ੍ਰਿਸ਼ਨ ਦੀ ਨਜ਼ਰ ਜਿਉਂ ਹੀ ਆਸਮਾਨ ’ਚ ਕੱਟੇ ਹੋਏ ਪਤੰਗ ’ਤੇ ਪਈ ਤਾਂ ਉਹ ਆਪਣੇ ਘਰੋਂ ਲੁੱਟਣ ਲਈ ਦੌੜਿਆ। ਮਾਸੂਮ ਨੂੰ ਪਤਾ ਨਹੀਂ ਲੱਗਾ ਕਿ ਉਹ ਕਦੋਂ ਪਤੰਗ ਦੇ ਪਿੱਛੇ ਦੌੜਦਾ ਹੋਇਆ ਨੈਸ਼ਨਲ ਹਾਈਵੇ ’ਤੇ ਚਲਾ ਗਿਆ। ਜਿਉਂ ਹੀ ਉਸ ਨੇ ਕੱਟੇ ਹੋਏ ਪਤੰਗ ਨੂੰ ਆਪਣੇ ਹੱਥਾਂ ਵਿਚ ਫੜਿਆ ਤਾਂ ਲੁਧਿਆਣਾ ਵੱਲੋਂ ਆ ਰਿਹਾ ਤੇਜ਼ ਰਫਤਾਰ ਭਾਰੀ ਵਾਹਨ ਦਾ ਚਾਲਕ ਮਾਸੂਮ ਨੂੰ ਕੁਚਲਦੇ ਹੋਏ ਉਥੋਂ ਫਰਾਰ ਹੋ ਗਿਆ।
ਹਾਦਸਾ ਇੰਨਾ ਦਰਦਨਾਕ ਸੀ ਕਿ ਮਾਸੂਮ ਦੇ ਜਿਸਮ ਤੋਂ ਵੱਖ ਹੋਏ ਲੋਥੜੇ ਸੜਕ ਦੇ ਵਿਚਕਾਰ ਇਧਰ-ਉਧਰ ਖਿੱਲਰੇ ਹੋਏ ਸਨ ਅਤੇ ਜਿਸ ਪਤੰਗ ਨੂੰ ਲੁੱਟਦੇ ਸਮੇਂ ਇਹ ਹਾਦਸਾ ਹੋਇਆ ਉਸ ਦੀ ਡੋਰ ਬੱਚੇ ਦੇ ਹੱਥ ਵਿਚ ਹੀ ਫੜੀ ਹੋਈ ਸੀ ਅਤੇ ਪਤੰਗ ਉਸ ਦੇ ਖੂਨ ਨਾਲ ਭਿੱਜੀ ਹੋਈ ਸੀ।
ਅਨਾਊਂਸਮੈਂਟ ਮਗਰੋਂ ਵੀ ਦਿੱਲੀ ਅੰਦੋਲਨ ਲਈ ਤਿਆਰ ਨਾ ਹੋਇਆ ਕੋਈ ਪਿੰਡ ਵਾਸੀ, ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY