ਬਿਜ਼ਨੈੱਸ ਡੈਸਕ - ਦੇਸ਼ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਜੁਲਾਈ 2026 ’ਚ ਸਾਲਾਨਾ ਆਧਾਰ ’ਤੇ 25.89 ਫ਼ੀਸਦੀ ਵਧ ਕੇ ਰਿਕਾਰਡ 25,91,138 ਇਕਾਈਆਂ ’ਤੇ ਪਹੁੰਚ ਗਈ। ਫੈੱਡਰੇਸ਼ਨ ਆਫ ਵ੍ਹੀਕਲ ਡੀਲਰਜ਼ ਐਸੋਸੀਏਸ਼ਨ (ਫ਼ਾਡਾ) ਅਨੁਸਾਰ ਪਿਛਲੇ ਸਾਲ ਜੁਲਾਈ ’ਚ ਇਹ ਅੰਕੜਾ 20,58,325 ਇਕਾਈਆਂ ਸੀ। ਸਾਰੀਆਂ ਪ੍ਰਮੁੱਖ ਸ਼੍ਰੇਣੀਆਂ ਦੋਪਹੀਆ, ਤਿੰਨ ਪਹੀਆ, ਯਾਤਰੀ ਵਾਹਨ, ਕਮਰਸ਼ੀਅਲ ਵਾਹਨ ਅਤੇ ਟਰੈਕਟਰਾਂ ’ਚ ਜੁਲਾਈ ਮਹੀਨੇ ਦੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਬੁਕਿੰਗ ਤੋਂ ਬਾਅਦ 3 ਘੰਟਿਆਂ 'ਚ LPG ਸਿਲੰਡਰ ਦੀ ਮਿਲੇਗੀ ਡਿਲੀਵਰੀ, ਸ਼ੁਰੂ ਹੋਈ ਸਰਵਿਸ
ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 19.13 ਫ਼ੀਸਦੀ ਵਧ ਕੇ 4,16,555 ਇਕਾਈਆਂ ਰਹੀ, ਜਦੋਂ ਕਿ ਦੋਪਹੀਆ ਵਾਹਨਾਂ ਦੀ ਵਿਕਰੀ 28.25 ਫ਼ੀਸਦੀ ਵਧ ਕੇ 18,18,289 ਇਕਾਈਆਂ ’ਤੇ ਪਹੁੰਚ ਗਈ। ਤਿੰਨ ਪਹੀਆ ਵਾਹਨਾਂ ਦੀ ਵਿਕਰੀ 16.16 ਫ਼ੀਸਦੀ ਵਧ ਕੇ 1,33,778 ਇਕਾਈਆਂ ਅਤੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 24.04 ਫ਼ੀਸਦੀ ਵਧ ਕੇ 99,666 ਇਕਾਈਆਂ ਰਹੀ।
ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਫ਼ਾਡਾ ਦੇ ਮੀਤ ਪ੍ਰਧਾਨ ਸਾਈ ਗਿਰੀਧਰ ਨੇ ਕਿਹਾ ਕਿ ਜੀ. ਐੱਸ. ਟੀ. 2.0 ਤੋਂ ਬਾਅਦ ਵਾਹਨਾਂ ਦੀ ਬਿਹਤਰ ਕਿਫ਼ਾਇਤੀ ਉਪਲੱਬਧਤਾ, ਆਸਾਨ ਪ੍ਰਚੂਨ ਵਿੱਤ ਪੋਸ਼ਣ ਅਤੇ ਅਨੁਕੂਲ ਤਿਉਹਾਰੀ ਸੀਜ਼ਨ ਨੇ ਮੰਗ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਯਾਤਰੀ ਵਾਹਨ ਬਾਜ਼ਾਰ ’ਚ ਸੀ. ਐੱਨ. ਜੀ., ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਦੀ ਸਾਂਝੀ ਹਿੱਸੇਦਾਰੀ 40.59 ਫ਼ੀਸਦੀ ਤੱਕ ਪਹੁੰਚ ਗਈ ਹੈ, ਜੋ ਪੈਟਰੋਲ ਵਾਹਨਾਂ ਦੀ 41.68 ਫ਼ੀਸਦੀ ਹਿੱਸੇਦਾਰੀ ਦੇ ਬੇਹੱਦ ਕਰੀਬ ਹੈ। ਜੁਲਾਈ ’ਚ ਕੁੱਲ ਇਲੈਕਟ੍ਰਿਕ ਵਾਹਨ ਪ੍ਰਚੂਨ ਵਿਕਰੀ ਰਿਕਾਰਡ 3,27,901 ਇਕਾਈਆਂ ਰਹੀ, ਜਦੋਂ ਕਿ ਦੋਪਹੀਆ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ ਵਧ ਕੇ 11.24 ਫ਼ੀਸਦੀ ਹੋ ਗਈ।
ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ : ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਇਹ ਵੀ ਪੜ੍ਹੋ : ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਜਹਾਜ਼ ਈਂਧਨ ’ਚ ਈਥੇਨਾਲ ਮਿਲਾਉਣ ਦੀ ਕੋਈ ਤਜਵੀਜ਼ ਨਹੀਂ : ਰਾਮਮੋਹਨ ਨਾਇਡੂ
NEXT STORY