ਜਲੰਧਰ (ਵੈੱਬ ਡੈਸਕ): ਵਿਧਾਨ ਸਭਾ ਹਲਕਾ ਨੰਬਰ-88 ਕੋਟਕਪੂਰਾ ਤੋਂ 2017 ਵਿੱਚ ਵੋਟਰਾਂ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। 1997 ਤੋਂ 2012 ਦੀਆਂ ਵਿਧਾਨ ਸਭਾ ਚੋਣਾਂ ’ਚ 2 ਵਾਰ ਕਾਂਗਰਸ ਨੇ ਅਤੇ 2 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਦੋਵਾਂ ਪਾਰਟੀਆਂ ਨੂੰ ਪਿੱਛੇ ਛੱਡ ਬਾਜ਼ੀ ਮਾਰੀ।
1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਮਨਤਾਰ ਸਿੰਘ ਨੂੰ 50562 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਮੋਹਿੰਦਰ ਸਿੰਘ ਨੂੰ 34933 ਵੋਟਾਂ ਨਾਲ ਹਾਰ ਮਿਲੀ ਸੀ। ਮਨਤਾਰ ਸਿੰਘ ਨੇ 15629 (15.01%) ਵੋਟਾਂ ਦੇ ਵੱਡੇ ਫਰਕ ਨਾਲ ਮੋਹਿੰਦਰ ਸਿੰਘ ਨੂੰ ਹਰਾਇਆ ਸੀ। ਕਾਂਗਰਸ ਪਾਰਟੀ ਦਾ ਉਮੀਦਵਾਰ ਜੁਗਿੰਦਰ ਸਿੰਘ ਤੀਜੇ ਨੰਬਰ ਤੇ ਰਿਹਾ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। 2002 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਮਨਤਾਰ ਸਿੰਘ ਨੇ 42726 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵਲੋਂ ਪ੍ਰੋ. ਵਿਭਾ ਸ਼ਰਮਾ ਨੂੰ 40986 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਮਨਤਾਰ ਸਿੰਘ ਨੇ 1739 (1.62%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2007
2007 ’ਚ ਕੋਟਕਪੂਰਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਰਿਪਜੀਤ ਸਿੰਘ ਨੂੰ 68970 ਵੋਟਾਂ ਨਾਲ ਜਿੱਤ ਹਾਸਲ ਹੋਈ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਨਤਾਰ ਸਿੰਘ ਨੂੰ 58160 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਰਿਪਜੀਤ ਸਿੰਘ ਨੇ 10810 (7.87%) ਵੋਟਾਂ ਦੇ ਫ਼ਰਕ ਨਾਲ ਮਨਤਾਰ ਸਿੰਘ ਨੂੰ ਹਰਾਇਆ ਸੀ।
2012
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੂੰ 49361 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਰਿਪਜੀਤ ਸਿੰਘ ਬਰਾੜ ਨੂੰ 31175 ਵੋਟਾਂ ਨਾਲ ਹਾਰ ਮਿਲੀ ਸੀ। ਮਨਤਾਰ ਸਿੰਘ ਬਰਾਰ ਨੇ 18186 (16.31%) ਵਾਧੂ ਵੋਟਾਂ ਦੇ ਫ਼ਰਕ ਨਾਲ ਰਿਪਜੀਤ ਸਿੰਘ ਨੂੰ ਚੋਣ ਮੈਦਾਨ ’ਚੋਂ ਪਛਾੜ ਕੇ ਜਿੱਤ ਹਾਸਲ ਕੀਤੀ ਸੀ।
2017
2017 ’ਚ ਕੋਟਕਪੂਰਾ ਹਲਕਾ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ’ਚ ਕੁਲਤਾਰ ਸਿੰਘ ਸੰਧਵਾਂ ਨੂੰ ਉਤਾਰਿਆ ਗਿਆ ਸੀ ਜਿਨ੍ਹਾਂ ਨੇ 47401 ਵੋਟਾਂ ਨਾਲ ਪੁਰਾਣੀਆਂ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਇਆ ਸੀ। ਦੂਜੇ ਨੰਬਰ ’ਤੇ ਕਾਂਗਰਸ ਦੇ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ (37326 ਵੋਟਾਂ) ਅਤੇ ਤੀਸਰੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ (37326 ਵੋਟਾਂ) ਰਹੇ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ 3 ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਤੋਂ ਇਲਾਵਾ ਭਾਜਪਾ, ਸੰਯੁਕਤ ਸਮਾਜ ਮੋਰਚਾ, ਲੋਕ ਇਨਸਾਫ ਪਾਰਟੀ ਵੀ ਚੋਣ ਮੈਦਾਨ ’ਚ ਹਨ। 2022 ਦੀਆਂ ਚੋਣਾਂ ਇਸ ਵਾਰ ਸਖ਼ਤ ਹੁੰਦੀਆਂ ਵਿਖਾਈ ਦੇ ਰਹੀਆਂ ਹਨ ਕਿਉਂਕਿ ਇਸ ਵਾਰ ਕਾਂਗਰਸ ਵਲੋਂ ਅਜੈਪਾਲ ਸਿੰਘ, ‘ਆਪ’ ਵਲੋਂ ਮੁੜ ਕੁਲਤਾਰ ਸਿੰਘ ਸੰਧਵਾਂ, ਅਕਾਲੀ-ਬਸਪਾ ਵਲੋਂ ਮਨਤਾਰ ਸਿੰਘ ਬਰਾੜ, ਸੰਯੁਕਤ ਸਮਾਜ ਮੋਰਚਾ ਵਲੋਂ ਕੁਲਬੀਰ ਸਿੰਘ ਮੱਤਾ ਅਤੇ ਭਾਜਪਾ ਵਲੋਂ ਦਰਗੇਸ਼ ਕੁਮਾਰ ਸ਼ਰਮਾ ਇਕ ਦੂਜੇ ਨੂੰ ਟੱਕਰ ਦੇਣਗੇ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 159646 ਹੈ, ਜਿਨ੍ਹਾਂ ’ਚ 75166 ਪੁਰਸ਼, 84473 ਔਰਤਾਂ ਅਤੇ 7 ਥਰਡ ਜੈਂਡਰ ਹਨ।
ਅਕਾਲੀ ਦਲ ਦਾ ਗੜ੍ਹ ਕਹੇ ਜਾਂਦੇ ਬਲਾਚੌਰ 'ਚ ਹੋਵੇਗੀ ਤਿੱਖੀ ਟੱਕਰ, ਜਾਣੋ ਸੀਟ ਦਾ ਇਤਿਹਾਸ
NEXT STORY