ਫਿਰੋਜ਼ਪੁਰ : ਹਾਲ ਹੀ 'ਚ ਕਾਂਗਰਸ 'ਚੋਂ ਮੁਅੱਤਲ ਕੀਤੇ ਗਏ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖਿਲਾਫ ਅਕਾਲੀ ਦਲ ਨੇ ਵੀ ਕਮਰ ਕੱਸ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਕੁਲਬੀਰ ਸਿੰਘ ਜ਼ੀਰਾ ਖਿਲਾਫ ਅਕਾਲੀ ਦਲ ਵਲੋਂ ਵੀਰਵਾਰ ਨੂੰ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਪ੍ਰੈਸ ਕਾਨਫਰੰਸ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਘਰ ਕੀਤੀ ਜਾ ਰਹੀ ਹੈ, ਜਿਸ ਨੂੰ ਜ਼ੀਰਾ ਤੋਂ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਮਿੰਨਾ ਸੰਬੋਧਨ ਕਰਨਗੇ। ਇਸ ਕਾਨਫਰੰਸ 'ਚ ਫਿਰੋਜ਼ਪੁਰ, ਜ਼ੀਰਾ ਤੇ ਗੁਰੂਹਰਸਹਾਏ ਦੇ ਅਕਾਲੀ ਆਗੂ ਇਕੱਠੇ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੈਸ ਕਾਨਫਰੰਸ ਦੌਰਾਨ ਕੁਲਬੀਰ ਜ਼ੀਰਾ ਦੇ ਰੇਤਾ ਦੇ ਕਾਰੋਬਾਰ, ਨਾਜਾਇਜ਼ ਕਬਜ਼ਿਆਂ ਬਾਰੇ ਸਬੂਤ ਦਿੱਤੇ ਜਾਣਗੇ ਅਤੇ ਇਹ ਵੀ ਖਬਰ ਮਿਲ ਰਹੀ ਹੈ ਕਿ ਕੁਲਬੀਰ ਸਿੰਘ ਜ਼ੀਰਾ ਦੇ ਚਾਚੇ ਦਾ ਕੋਈ ਸਟਿੰਗ ਵੀ ਜਾਰੀ ਕੀਤਾ ਜਾਵੇਗਾ, ਜਿਸ 'ਚ ਉਹ ਕਥਿਤ ਤੌਰ 'ਤੇ ਕਿਸੇ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਉਸ ਕੋਲੋਂ ਪੈਸੇ ਦੀ ਵਸੂਲੀ ਕਰ ਰਿਹਾ ਹੈ। ਇਹ ਪ੍ਰੈਸ ਕਾਨਫਰੰਸ 11 ਵਜੇ ਰੱਖੀ ਗਈ ਹੈ।
ਮੋਗਾ : ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, 3 ਦੀ ਮੌਤ
NEXT STORY