ਜਲੰਧਰ (ਬਿਊਰੋ) : ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਮੁੜ ਤੋਂ ਚਰਚਾ 'ਚ ਆ ਗਿਆ ਹੈ। ਕੁੱਲ੍ਹੜ ਪੀਜ਼ਾ ਦੁਕਾਨ ਦੇ ਮਾਲਕ ਸਹਿਜ ਅਰੋੜਾ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਣਾਈ ਹੈ, ਜਿਸ 'ਚ ਉਸ ਨੇ ਸਾਰੇ ਸਮਾਜ ਲਈ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਕੁੱਲ੍ਹੜ ਪੀਜ਼ਾ ਵਾਲਿਆਂ ਦੀ ਦੁਕਾਨ 'ਤੇ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਅਤੇ ਜ਼ਬਰਦਸਤ ਹੰਗਾਮਾ ਕੀਤਾ। ਇਸ ਦੌਰਾਨ ਕੁੱਲ੍ਹੜ ਪੀਜ਼ਾ ਦੁਕਾਨ ਬਾਹਰ ਲੋਕ ਭਾਰੀ ਗਿਣਤੀ 'ਚ ਖੜ੍ਹੇ ਹੋ ਕੇ ਸਾਰੀ ਘਟਨਾ ਵੇਖਣ ਲੱਗੇ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਰੀਲ ਬਣਾਉਣ ਦੇ ਚੱਕਰਾਂ 'ਚ ਇਹ ਸਮਾਜ ਲਈ ਭੱਦੀ ਸ਼ਬਦਾਵਲੀ ਵਰਤ ਰਹੇ ਹਨ, ਜਿਸ ਜਿਸ 'ਚ ਅਸੀਂ ਵੀ ਆਉਂਦੇ ਹਾਂ। ਇਸ ਲਈ ਇਨ੍ਹਾਂ ਨੂੰ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਕੀ ਸੀ ਮਾਮਲਾ
ਕੁੱਲ੍ਹੜ ਪੀਜ਼ਾ ਜੋੜੇ 'ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ, ਇਸ ਬੰਦੇ ਨੇ ਪਹਿਲਾ ਸਰਦਾਰਾਂ ਦਾ ਨਾਂ ਖਰਾਬ ਕੀਤਾ, ਹੁਣ ਉਸ ਨੇ ਸਾਰੀਆਂ ਦੁਨੀਆਂ ਨੂੰ ਕਿਹਾ ਕਿ ਇਹ ਦੁਨੀਆ... ਹੈ। ਇਹ ਖਾਲੀ ਥਾਂ ਇਸ ਲਈ ਛੱਡੀ ਗਈ ਹੈ ਕਿਉਂਕਿ ਸਹਿਜ ਨੇ ਗਾਲ ਕੱਢੀ ਸੀ, ਜੋ ਅਸੀ ਲਿਖ ਨਹੀਂ ਸਕਦੇ। ਨਿਹੰਗ ਸਿੰਘਾਂ ਨੇ ਦੁਕਾਨ 'ਤੇ ਕੰਮ ਕਰ ਰਹੇ ਕਰਮਚਾਰੀਆਂ ਤੋਂ ਸਹਿਜ ਦਾ ਨੰਬਰ ਵੀ ਮੰਗਿਆ ਤੇ ਸਹਿਜ ਨੂੰ ਮਿਲਣ ਲਈ ਵੀ ਆਖਿਆ ਪਰ ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਜੈਪੁਰ ਗਿਆ ਹੈ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਸਿੰਗਰਾਂ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਗਾਇਕ ਗੰਦੀ ਗਾਇਕੀ ਗਾ ਰਹੇ ਹਨ, ਉਹ ਬਾਜ ਆ ਜਾਓ ਨਹੀਂ ਤਾਂ ਤੁਹਾਡੀਆਂ ਲੱਤਾਂ ਤੋੜ ਦਿਆਂਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਨਵ-ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਭਰਾ ਨੇ ਦੱਸੀ ਇਹ ਗੱਲ
NEXT STORY