ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੁੱਲੂ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਫਲਾਈਟਾਂ ਨੂੰ 18 ਤੋਂ 21 ਮਾਰਚ ਤੱਕ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋਂ ਕਿ ਏਅਰਲਾਈਨ ਵਲੋਂ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਅਤੇ ਸ਼ਿਮਲਾ ਲਈ 2 ਨਵੀਆਂ ਫਲਾਈਟਾਂ ਸੋਮਵਾਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਇਹ ਫਲਾਈਟ ਤਕਨੀਕੀ ਕਾਰਨਾਂ ਕਾਰਨ ਰੱਦ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਯਾਤਰੀ ਏਅਰ ਇੰਡੀਆ ਦੀ ਸਾਈਟ 'ਤੇ ਜਾ ਸਕਦੇ ਹਨ। ਐੱਮ. ਆਰ. ਜਿੰਦਲ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਦਿੱਲੀ ਵਿਚਕਾਰ ਚੱਲਣ ਵਾਲੀ ਫਲਾਈਟ 18 ਮਾਰਚ ਤੋਂ ਸ਼ੁਰੂ ਹੋ ਰਹੀ ਹੈ।
ਇਸ ਰੂਟ 'ਤੇ ਹੁਣ ਏਅਰ ਇੰਡੀਆ ਦਾ ਨਵਾਂ ਜਹਾਜ਼ ਏਅਰਬਸ 320 ਉੱਡੇਗਾ। ਇਹ ਜਹਾਜ਼ 18 ਤੋਂ 20 ਮਾਰਚ ਤੱਕ ਇਸ ਰੂਟ 'ਤੇ ਉੱਡੇਗਾ। ਜ਼ਿਕਰਯੋਗ ਹੈ ਕਿ ਇਹ ਫਲਾਈਟ ਦਿੱਲੀ ਤੋਂ ਚੰਡੀਗੜ੍ਹ ਲਈ ਸਵੇਰੇ 11.15 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ 'ਚ ਦੁਪਹਿਰ 12.05 ਵਜੇ ਲੈਂਡ ਕਰੇਗੀ। ਚੰਡੀਗੜ੍ਹ ਤੋਂ ਦਿੱਲੀ ਲਈ ਇਹ ਫਲਾਈਟ ਦੁਪਹਿਰ 12.50 ਵਜੇ ਉਡਾਣ ਭਰੇਗੀ।
ਚੰਡੀਗੜ੍ਹ-ਸ਼ਿਮਲਾ ਦੀ ਉਡਾਣ ਸ਼ੁਰੂ
ਸੋਮਵਾਰ ਤੋਂ ਚੰਡੀਗੜ੍ਹ-ਸ਼ਿਮਲਾ ਵਿਚਕਾਰ ਰੈਗੂਲਰ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਹਫਤੇ 'ਚ 6 ਦਿਨ ਲੋਕ ਇਸ ਫਲਾਈਟ ਦਾ ਲਾਭ ਲੈ ਸਕਣਗੇ। ਐਤਵਾਰ ਨੂੰ ਹੈਲੀਕਾਪਟਰ ਦੀ ਸੇਵਾ ਬੰਦ ਰਹੇਗੀ। ਪਵਨ ਹੰਸ ਦੀ ਵੈੱਬਸਾਈਟ 'ਤੇ ਇਸ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਹ ਜਹਾਜ਼ ਚੰਡੀਗੜ੍ਹ ਤੋਂ ਸਵੇਰੇ 10 ਵਜੇ ਉਡਾਣ ਭਰੇਗਾ ਅਤੇ 10.20 ਵਜੇ ਸ਼ਿਮਲਾ 'ਚ ਲੈਂਡ ਕਰੇਗਾ। ਸ਼ਿਮਲਾ ਤੋਂ ਚੰਡੀਗੜ੍ਹ ਲਈ ਇਹ ਫਲਾਈਟ 10.55 ਵਜੇ ਉਡਾਣ ਭਰੇਗਾ ਅਤੇ ਚੰਡੀਗੜ੍ਹ 'ਚ 11.20 ਵਜੇ ਲੈਂਡ 'ਤੇ ਲੈਂਡਿੰਗ ਕਰੇਗਾ। ਉਡਾਣ ਸਕੀਮ ਤਹਿਤ ਸ਼ੁਰੂ ਹੋਏ ਇਸ ਜਹਾਜ਼ ਦਾ ਕਿਰਾਇਆ 2880 ਰੁਪਏ ਤੈਅ ਕੀਤਾ ਗਿਆ।
16 ਸਾਲ ਪਹਿਲਾਂ ਪਾਕਿਸਤਾਨ ਤੋਂ ਆਈ ਭਾਰਤ, ਹੁਣ ਪਾਏਗੀ ਵੋਟ (ਵੀਡੀਓ)
NEXT STORY