ਚੰਡੀਗੜ੍ਹ : ਮਸ਼ਹੂਰ ਕਵੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਕੁਮਾਰ ਵਿਸ਼ਵਾਸ ਦੀ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀ ਵਿਵਾਦਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵਿਚ ਕੁਮਾਰ ਵਿਸ਼ਵਾਸ ਇਕ ਮੰਚ 'ਤੇ ਖੜ੍ਹੇ ਹੋ ਕੇ ਵਾਰ-ਵਾਰ ਸਿੱਖਾਂ 'ਤੇ ਮਜ਼ਾਕ ਬਣਾਉਂਦੇ ਹੋਏ ਵਿਵਾਦਤ ਬੋਲ-ਬੋਲਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਫਰੀਦਾਬਾਦ ਦੇ ਬਟਕਲ 'ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸ਼ਮੂਲੀਅਤ ਦੌਰਾਨ ਕੁਮਾਰ ਵਿਸ਼ਵਾਸ ਲਗਾਤਾਰ ਸਿੱਖਾਂ ਦਾ ਮਜ਼ਾਕ ਉਡਾਉਂਦੇ ਰਹੇ।

ਇਸ ਦਰਮਿਆਨ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਏਸ਼ੀਆ ਪੈਸੇਫਿਕ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਕੁਮਾਰ ਵਿਸ਼ਵਾਸ ਨੂੰ ਕੁਝ ਦਿਨ ਉਨ੍ਹਾਂ ਦੇ ਨਾਲ ਬਿਤਾਉਣ ਦੀ ਚੁਣੌਤੀ ਦਿੱਤੀ ਹੈ। ਅਮਰਪ੍ਰੀਤ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਲਈ ਕੁਮਾਰ ਵਿਸ਼ਵਾਸ ਨੂੰ ਪੈਸੇ ਵੀ ਦੇਣ ਲਈ ਤਿਆਰ ਹਨ, ਇਸ ਦੇ ਬਦਲੇ ਉਹ ਖਾਲਸਾ ਏਡ ਦਾ ਹਿੱਸਾ ਬਣਨ ਅਤੇ ਆਪਣੀ ਧਾਰਨਾ ਬਦਲਣ।
ਇਥੇ ਹੀ ਬਸ ਨਹੀਂ ਕੁਮਾਰ ਵਿਸ਼ਵਾਸ ਵਲੋਂ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਸਿੱਖ ਜਥੇਬੰਦੀਆਂ ਨੇ ਕੁਮਾਰ ਵਿਸ਼ਵਾਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅਭਿਨੰਦਨ ਵਾਂਗ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹੈ ਨਵਜੋਤ!
NEXT STORY