ਕਾਹਨੂੰਵਾਨ (ਜ. ਬ.) - ਵਿਦੇਸ਼ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਝਰੋਲੀ ਬਾਂਗਰ ਦੇ ਰਹਿਣ ਵਾਲੇ ਮਦਨ ਲਾਲ ਪਿਛਲੇ 6 ਮਹੀਨਿਆਂ ਤੋਂ ਰਾਬਤਾ ਨਾ ਹੋਣ ਕਾਰਨ ਪਰਿਵਾਰ ਚਿੰਤਾ ’ਚ ਦਿਨ ਕੱਟ ਰਿਹਾ ਹੈ। ਇਸ ਸਬੰਧੀ ਬਿੰਦੂ ਰੇਖਾ ਨੇ ਦੱਸਿਆ ਕਿ ਉਸ ਦਾ ਪਤੀ ਮਦਨ ਨਾਲ ਕੁਝ ਸਾਲ ਪਹਿਲਾਂ ਵਿਦੇਸ਼ ਕੁਵੈਤ ’ਚ ਰੋਜ਼ਗਾਰ ਲਈ ਗਿਆ ਸੀ, ਜਿਥੇ ਉਹ ਪਿਛਲੇ 7 ਸਾਲ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਸੀ। ਉਹ ਹਰ ਰੋਜ਼ ਜਾਂ ਤਿੰਨ-ਚਾਰ ਦਿਨਾਂ ’ਚ ਪਰਿਵਾਰ ਨਾਲ ਫੋਨ ’ਤੇ ਜਾਂ ਇੰਟਰਨੈੱਟ ਰਾਹੀਂ ਹਾਲਚਾਲ ਪੁੱਛਦਾ ਰਹਿੰਦਾ ਸੀ।
ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ
ਉਸ ਨੇ ਦੱਸਿਆ ਕਿ ਪਿਛਲੇ 1 ਨਵੰਬਰ ਨੂੰ ਉਸ ਦਾ ਆਖ਼ਰੀ ਫੋਨ ਉਨ੍ਹਾਂ ਨੂੰ ਆਇਆ ਸੀ ਪਰ ਉਸ ਤੋਂ ਬਾਅਦ ਬਿਨਾਂ ਕੋਈ ਜਾਣਕਾਰੀ ਦੇ ਮਦਨ ਲਾਲ ਦਾ ਰਾਬਤਾ ਉਨ੍ਹਾਂ ਨਾਲ ਟੁੱਟ ਗਿਆ ਹੈ, ਜਿਸ ਕਾਰਨ ਉਹ ਬਹੁਤ ਚਿੰਤਾ ’ਚ ਹੈ। ਬਿੰਦੂ ਰੇਖਾ ਨੇ ਦੱਸਿਆ ਕਿ ਉਸ ਦਾ 4 ਸਾਲ ਦਾ ਛੋਟਾ ਪੁੱਤਰ ਹੈ ਅਤੇ ਉਹ ਆਪਣੇ ਪਤੀ ਦੇ ਲਾਪਤਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਰਹਿ ਰਹੀ ਹੈ। ਬਿੰਦੂ ਰੇਖਾ ਨੇ ਦੱਸਿਆ ਕਿ ਉਸ ਵੱਲੋਂ ਵਿਦੇਸ਼ ਮੰਤਰੀ ਨੂੰ ਵੀ ਮਦਨ ਨਾਲ ਦਾ ਪਤਾ ਲਗਾਉਣ ਲਈ ਈ ਮੇਲ ਰਹੀਂ ਅਪੀਲ ਕੀਤੀ ਹੈ। ਉਸ ਨੇ ਵਿਦੇਸ਼ ਮੰਤਰਾਲੇ ਅੱਗੇ ਅਪੀਲ ਕੀਤੀ ਕਿ ਉਸ ਦੇ ਪਤੀ ਦੇ ਬਾਰੇ ’ਚ ਪਤਾ ਲਗਾ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਹੁਣ ਸਿਹਤ ਵਿਭਾਗ ਘਰ-ਘਰ ਜਾ ਕੇ ਲਾਏਗਾ 'ਕੋਵਿਡ' ਵੈਕਸੀਨ
NEXT STORY