ਤਲਵੰਡੀ ਸਾਬੋ - ਇੱਥੋਂ ਦੇ ਪਿੰਡ ਲਹਿਰੀ ਵਿਖੇ ਇਕ ਮਜ਼ਦੂਰ ਨੇ ਕਰਜ਼ੇ ਦੇ ਬੋਝ ਅਤੇ ਘਰ ਦੀ ਮਾੜੀ ਆਰਥਿਕ ਸਥਿਤੀ ਦੇ ਚਲਦੇ ਜ਼ਹਿਰੀਲੀ ਵਸਤੂ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰ ਨੇ ਰਾਤ ਸਮੇਂ ਆਪਣੇ ਘਰ 'ਚ ਹੀ ਕੋਈ ਜ਼ਹਿਰੀਲੀ ਵਸਤੂ ਪੀ ਲਈ ਸੀ ਜਦੋਂ ਪਰਿਵਾਰਕ ਮੈਂਬਰਾਂ ਨੇ ਸਵੇਰੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤਾ ਤਾਂ ਉਦੋਂ ਤੱਕ ਮੌਤ ਹੋ ਚੁੱਕੀ ਸੀ। ਉਸ ਦੇ ਚਾਰ ਬੱਚੇ ਸਨ ਜਿਨ੍ਹਾਂ 'ਚ ਦੋ ਲੜਕੇ ਅਤੇ ਦੋ ਲੜਕੀਆਂ ਹਨ ਘਰ ਦੀ ਗਰੀਬੀ ਕਰਕੇ ਦੋ ਬੱਚੇ ਭਾਵੇ ਹੀ ਪੜ੍ਹਦੇ ਹਨ ਪਰ ਦੋ ਬੱਚਿਆਂ ਨੂੰ ਸਕੂਲ ਛੱਡਣਾ ਪਿਆ। ਉਸ 'ਤੇ ਕੁਝ ਕਿਸਾਨਾਂ ਦਾ ਕਰਜ਼ਾ ਸੀ ਅਤੇ ਲੜਕੀਆਂ ਦੇ ਵਿਆਹ ਦੀ ਚਿੰਤਾ ਵੀ ਸੀ। ਰਿਸ਼ਤੇਦਾਰਾਂ ਮੁਤਾਬਕ ਉਹ ਘਰ ਦੀ ਸਥਿਤੀ ਕਰਕੇ ਕਾਫੀ ਚਿੰਤਾ 'ਚ ਰਹਿੰਦਾ ਸੀ। ਜਿਸ ਦੇ ਚੱਲਦੇ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸ਼ਰਾਰਤੀ ਅਨਸਰਾਂ ਨੇ ਦੁਕਾਨ ਨੂੰ ਲਗਾਈ ਅੱਗ, ਲੱਖਾ ਦਾ ਸਾਮਾਨ ਸੜ ਕੇ ਸੁਆਹ
NEXT STORY