ਲੁਧਿਆਣਾ (ਨਰਿੰਦਰ) : ਕਾਂਗਰਸ ਵਲੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਦੀ ਤਾਲਾਬੰਦੀ ਕੀਤਿਆਂ 24 ਘੰਟੇ ਬੀਤ ਗਏ ਹਨ ਪਰ ਅਜੇ ਵੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਸਮਰਥਕਾਂ ਸਮੇਤ ਟੋਲ 'ਤੇ ਡਟੇ ਹੋਏ ਹਨ। ਪ੍ਰਦਰਸ਼ਨਕਾਰੀਆਂ ਵਲੋਂ ਸ਼ਹਿਰ ਦੇ ਤਿੰਨਾਂ ਪੁਲਾਂ ਦਾ ਨਿਰਮਾਣ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਹੀ ਉਨ੍ਹਾਂ 'ਤੇ ਕੇਸ ਦਰਜ ਹੋ ਜਾਵੇ ਪਰ ਉਨ੍ਹਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਸੀ. ਸੀ. ਟੀ. ਵੀ. 'ਚ ਆਈ ਤੋੜ-ਭੰਨ ਦੇ ਮਾਮਲੇ 'ਚ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਸਿਰਫ ਛੋਟਾ ਜਿਹਾ ਸ਼ੀਸ਼ਾ ਟੁੱਟਿਆ ਹੈ ਅਤੇ ਇੰਨੀ ਵੱਡੀ ਭੀੜ 'ਚ ਇਹ ਕੋਈ ਵੱਡੀ ਗੱਲ ਨਹੀਂ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਸਾਹਮਣੇ ਮੰਗ ਰੱਖੀ ਹੈ ਕਿ ਇਹ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਅਤੇ ਇੱਥੇ ਰੇਟ ਨੂੰ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਜਨਤਾ ਦੀ ਇਸ ਮੰਗ ਨੂੰ ਅਥਾਰਟੀ ਅਤੇ ਕੰਪਨੀ ਸਾਹਮਣੇ ਰੱਖਣਗੇ। ਦੂਜੇ ਪਾਸੇ ਟੋਲ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਰਾਣ ਦੌਰਾਨ ਕੁਝ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਕੁਝ ਤੋੜਭੰਨ ਹੋਈ ਹੈ, ਜਿਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰ ਦਿੱਤੀ ਗਈ ਹੈ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਮੀਟਿੰਗ 'ਚ ਲਏ ਇਹ ਵੱਡੇ ਫੈਸਲੇ (ਵੀਡੀਓ)
NEXT STORY