ਲੁਧਿਆਣਾ (ਰਾਜ)– ਲਾਡੋਵਾਲ ਟੋਲ ਪਲਾਜ਼ਾ ਕੋਲ ਕਮਿਸ਼ਨਰੇਟ ਪੁਲਸ ਨੇ ਹੈਂਡ ਗ੍ਰੇਨੇਡ ਲੈਣ ਆਏ ਰਾਮ ਲਾਲ ਅਤੇ ਦੀਪਕ ਉਰਫ ਦੀਪੂ ਨੂੰ ਮੁੱਠਭੇੜ ਤੋਂ ਬਾਅਦ ਧਰ ਦਬੋਚਿਆ। ਜਾਂਚ ’ਚ ਖੁਲਾਸਾ ਹੋਇਆ ਪੂਰਾ ਤਾਰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਨਾਲ ਜੁੜਿਆ ਹੈ। ਜਿਥੇ ਫੜਿਆ ਗਿਆ ਮੁਲਜ਼ਮ ਰਾਮ ਲਾਲ ਇਕ ਮੰਦਰ ’ਚ ਪੁਜਾਰੀ ਸੀ ਰਾਮਲਾਲ ਉਥੇ ਪੂਜਾ ਕਰਦਾ ਸੀ ਅਤੇ ਦੀਪਕ ਵੀ ਹਾਲ ਹੀ ਵਿਚ ਉਸ ਦੇ ਸੰਪਰਕ ’ਚ ਆਇਆ ਸੀ।
ਸੂਤਰਾਂ ਮੁਤਾਬਕ ਪੰਜਾਬ ਆਉਣ ਤੋਂ ਪਹਿਲਾਂ ਦੋਵੇਂ ਇਕੱਠੇ 4 ਦਿਨ ਤੱਕ ਸ਼੍ਰੀ ਗੰਗਾਨਗਰ ਵਿਚ ਰਹੇ। ਇਥੇ ਬੈਠ ਕੇ ਪਲਾਨਿੰਗ ਹੋਈ ਅਤੇ ਗੱਡੀ ਕਿਰਾਏ ’ਤੇ ਕਰ ਕੇ ਪੰਜਾਬ ਪੁੱਜੇ। ਰਾਮ ਲਾਲ ਨੇ ਆਪਣੇ ਪਰਿਵਾਰ ਨੂੰ ਝੂਠ ਬੋਲਿਆ ਸੀ ਕਿ ਉਹ ਪੰਜਾਬ ’ਚ ਪੂਜਾ ਪਾਠ ਲਈ ਜਾ ਰਿਹਾ ਹੈ, ਉਸ ਨੂੰ ਕੁਝ ਦਿਨ ਲੱਗ ਜਾਣਗੇ। ਰਾਮ ਲਾਲ ਜਦ ਵੀ ਬਾਹਰ ਜਾਂਦਾ ਸੀ ਡਰਾਈਵਰ ਅਮਿਤ ਨੂੰ ਨਾਲ ਲੈ ਕੇ ਜਾਂਦਾ ਸੀ।
ਇਸ ਵਾਰ ਵੀ ਅਮਿਤ ਨੂੰ ਨਾਲ ਲਿਆ ਅਤੇ ਘਟਨਾ ਦੇ ਤੁਰੰਤ ਬਾਅਦ ਸਭ ਤੋਂ ਪਹਿਲਾਂ ਅਮਿਤ ਨੂੰ ਹੀ ਪਤਾ ਲੱਗਾ ਕਿ ਦੋਵਾਂ ਨੂੰ ਗੋਲੀ ਲੱਗੀ ਹੈ। ਇਸ ਨੇ ਰਾਮਲਾਲ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਆਪਣਾ ਵਾਹਨ ਘਰ ਛੱਡ ਕੇ ਫਰਾਰ ਹੋ ਗਿਆ। ਕਮਿਸ਼ਨਰੇਟ ਪੁਲਸ ਰਾਜਸਥਾਨ ਪੁਲਸ ਦੇ ਸੰਪਰਕ ਵਿਚ ਹੈ। ਸ਼੍ਰੀ ਗੰਗਾਨਗਰ ਦੀ ਪਾਖਰਵਾਲੀ ਵਿਚ ਪੁਲਸ ਦੀ ਟੀਮ ਵੀ ਗਈ ਭਾਵੇਂ ਰਾਮ ਲਾਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਇਸ ਤਰ੍ਹਾਂ ਨਹੀਂ ਕਰ ਸਕਦਾ। ਉਸ ਨੂੰ ਦੀਪਕ ਨੇ ਫਸਾਇਆ ਹੈ।
ਡਰਾਈਵਰ ਅਮਿਤ ਦੇ ਭਰਾ ਸੁਨੀਲ ਦਾ ਕਹਿਣਾ ਹੈ ਕਿ ਅਮਿਤ ਮੰਦਰ ’ਚ ਪੁਜਾਰੀ ਹੈ ਅਤੇ ਝਾੜ-ਫੂਕ ਵਾਲੇ ਲੋਕ ਵੀ ਘਰ ਆ ਜਾਂਦੇ ਸਨ ਅਮਿਤ ਨੂੰ ਲੱਗਾ ਕਿ ਰਾਮਲਾਲ ਕਿਸੇ ਦਾ ਇਲਾਜ ਕਰਨ ਪੰਜਾਬ ਜਾ ਰਿਹਾ ਹੈ। ਇਸ ਲਈ ਉਹ ਨਾਲ ਗਿਆ। ਉੱਧਰ ਹਸਪਤਾਲ ਵਿਚ ਰਾਮ ਲਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਹ ਕਦੇ ਹੋਸ਼ ਵਿਚ ਆਉਂਦਾ ਹੈ ਤਾਂ ਕਦੇ ਬੇਹੋਸ਼ ਹੋ ਜਾਂਦਾ ਹੈ। ਡਾਕਟਰਾਂ ਦੀ ਟੀਮ ਲਗਾਤਾਰ ਇਲਾਜ ’ਚ ਲੱਗੀ ਹੈ। ਦੂਜੇ ਪਾਸੇ ਇਸ ਕੇਸ ਨਾਲ ਜੁੜੇ ਹਰਸ਼ ਓਝਾ, ਸ਼ਮਸ਼ੇਰ ਸਿੰਘ ਅਤੇ ਅਜੇ ਪੁਲਸ ਰਿਮਾਂਡ ’ਤੇ ਹਨ।
ਪੁਲਸ ਸੂਤਰਾਂ ਅਨੁਸਾਰ ਕਈ ਖੂਫੀਆ ਏਜੰਸੀਆਂ ਅਤੇ ਐੱਨ. ਆਈ. ਏ. ਅਧਿਕਾਰੀ ਵੀ ਜਾਂਚ ਨਾਲ ਜੁੜ ਚੁੱਕੇ ਹਨ। ਮੁਲਜ਼ਮਾਂ ਦੇ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਹੋ ਰਹੀ, ਤਾਂ ਕਿ ਪਾਕਿਸਤਾਨੀ ਹੈਂਡਲਰ ਨਾਲ ਜੁੜੇ ਲਿੰਕ ਅਤੇ ਪੂਰੀ ਸਪਲਾਈ ਚੇਨ ਬਾਰੇ ਜਾਣਕਾਰੀ ਮਿਲ ਸਕੇ।
ਪੰਜਾਬ ਪੁਲਸ ਨੇ ਟਰਾਲੀ ਦਾ ਕੱਟ'ਤਾ 42 ਹਜ਼ਾਰ ਦਾ ਚਲਾਨ
NEXT STORY