ਮੋਗਾ (ਗਰੋਵਰ/ਗੋਪੀ) - ਜ਼ਿਲੇ ਭਰ 'ਚ ਔਰਤਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਬੀਬੀ ਰਜਿੰਦਰ ਕੌਰ ਬਰਾੜ ਨੂੰ ਬਲਾਕ ਮੋਗਾ-2 ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬੀਬੀ ਰਜਿੰਦਰ ਕੌਰ ਨੂੰ ਨਿਯੁਕਤੀ ਪੱਤਰ ਦਿੰਦਿਆਂ ਜ਼ਿਲਾ ਪ੍ਰਧਾਨ ਬੀਬੀ ਵੀਰਪਾਲ ਕੌਰ ਜੌਹਲ ਅਤੇ ਸਰਬਜੀਤ ਕੌਰ ਬਰਾੜ ਚੇਅਰਪਰਸਨ ਸੋਸ਼ਲ ਮੀਡੀਆ ਸੈੱਲ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਔਰਤਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਲਾਕਾਂ ਤੋਂ ਬਾਅਦ ਪਿੰਡ ਪੱਧਰ ਤੱਕ ਔਰਤਾਂ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ। ਇਸ ਦੌਰਾਨ ਨਵ-ਨਿਯੁਕਤ ਬਲਾਕ ਪ੍ਰਧਾਨ ਬੀਬੀ ਬਰਾੜ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਸ ਨੂੰ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਵੇਗੀ। ਇਸ ਸਮੇਂ ਚਰਨਜੀਤ ਕੌਰ, ਜਸਪਾਲ ਕੌਰ, ਵੀਰਪਾਲ ਕੌਰ, ਅਮਨ ਕੌਰ, ਪੂਨਮ ਕੌਰ, ਛਿੰਦਰਪਾਲ ਕੌਰ, ਗਾਇਤਰੀ ਰਾਣੀ, ਨਸੀਬ ਕੌਰ, ਜਸਪਾਲ ਕੌਰ ਸਲੀਣਾ ਆਦਿ ਮੌਜੂਦ ਸਨ।
800 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY