ਮਲੋਟ (ਜੁਨੇਜਾ)— ਪਟੇਲ ਨਗਰ 'ਚ ਇਕ 24 ਸਾਲਾ ਔਰਤ ਦੀ ਘਰ ਅੰਦਰ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਮ੍ਰਿਤਕਾ ਦੇ ਸਿਰ ਤੇ ਹੋਰ ਥਾਵਾਂ ਤੋਂ ਖੂਨ ਆਦਿ ਨਿਕਲ ਰਿਹਾ ਸੀ ਜਿਸ ਕਾਰਨ ਇਹ ਮਾਮਲਾ ਆਤਮ ਹੱਤਿਆ ਨਾਲੋਂ ਹੱਤਿਆ ਦਾ ਜ਼ਿਆਦਾ ਲੱਗਦਾ ਹੈ।
ਜਾਣਕਾਰੀ ਅਨੁਸਾਰ ਵਾਰਡ ਨੰ. 26 ਦੀ ਗਲੀ ਨੰਬਰ 5 ਹਰਕ੍ਰਿਸ਼ਨ ਪਬਲਿਕ ਸਕੂਲ ਕੋਲ ਸੁਖਵਿੰਦਰ ਸਿੰਘ ਆਪਣੀ ਪਤਨੀ ਰਮਨਦੀਪ ਕੌਰ ਨਾਲ ਰਹਿ ਰਿਹਾ ਸੀ। ਇਹ ਪਰਿਵਾਰ ਦਿੱਲੀ ਤੋਂ ਕਰੀਬ 15 ਦਿਨ ਪਹਿਲਾਂ ਹੀ ਇਥੇ ਸ਼ਿਫਟ ਕੀਤਾ ਸੀ ਤੇ ਆਪਣਾ ਮਕਾਨ ਲਿਆ ਸੀ। ਸੋਮਵਾਰ ਪੁਲਸ ਨੂੰ ਸਚਨਾ ਮਿਲੀ ਕਿ ਰਮਨਦੀਪ ਕੌਰ ਦੀ ਘਰ ਵਿਚ ਹੱਤਿਆ ਹੋ ਗਈ ਹੈ। ਮੌਕੇ 'ਤੇ ਪਤਾ ਲੱਗਾ ਕਿ ਰਮਨਦੀਪ ਦੇ ਪੇਕੇ ਮੱਧ ਪ੍ਰਦੇਸ਼ ਵਿਚ ਹਨ ਅਤੇ ਉਸਦਾ ਵਿਆਹ 6 ਸਾਲ ਪਹਿਲਾਂ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨਾਲ ਹੋਇਆ। ਪਰਿਵਾਰ ਦਾ ਪਿਛੋਕੜ ਮਲੋਟ ਨੇੜੇ ਪਿੰਡ ਕੱਟਿਆਵਾਲੀ ਦਾ ਹੈ ਜਦਕਿ ਲੰਬੇ ਸਮੇਂ ਤੋਂ ਦਿੱਲੀ ਰਹਿ ਰਿਹਾ ਸੀ ਤੇ ਸੁਖਵਿੰਦਰ ਸਿੰਘ ਜੋ ਦਿੱਲੀ ਦਾ ਜੰਮਪਲ ਹੈ ਅਤੇ ਉਸਦਾ ਵਿਆਹ ਵੀ ਦਿੱਲੀ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਪਤੀ ਨਾਲ ਉਸਦਾ ਸ਼ਰਾਬ ਪੀਣ ਕਰ ਕੇ ਝਗੜਾ ਰਹਿੰਦਾ ਸੀ।
ਸੁਖਵਿੰਦਰ ਸਿੰਘ ਦੀ ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੇ ਭਰਾ ਦਾ ਵਿਆਹ 6 ਸਾਲ ਪਹਿਲਾਂ ਮੱਧ ਪ੍ਰਦੇਸ਼ ਦੀ ਰਮਨਦੀਪ ਨਾਲ ਹੋਇਆ ਸੀ ਅਤੇ ਦੋਵਾਂ ਦੀ ਆਪਸ ਵਿਚ ਅਣਬਣ ਰਹਿੰਦੀ ਸੀ। ਉਹ 15 ਦਿਨ ਪਹਿਲਾਂ ਮਲੋਟ ਆਏ ਹਨ ਅਤੇ ਇਥੇ ਰਹਿਣ ਲੱਗੇ ਹਨ। ਉਸਦਾ ਭਰਾ ਸ਼ਰਾਬ ਪੀਂਦਾ ਸੀ ਅਤੇ ਅੱਜ ਉਸਨੇ ਉਨ੍ਹਾਂ ਨੂੰ ਫੋਨ ਕਰ ਕੇ ਬੁਲਾਇਆ। ਜਦੋਂ ਉਹ ਇਥੇ ਪੁੱਜੇ ਤਾਂ ਉਸਨੇ ਦੱਸਿਆ ਕਿ ਰਮਨਦੀਪ ਕੌਰ ਜੋ ਵੱਖਰੇ ਕਮਰੇ ਵਿਚ 3-4 ਸਾਲ ਦੇ ਬੱਚੇ ਨਾਲ ਸੌਦੀ ਸੀ ਨੇ ਸਵੇਰੇ ਦਰਵਾਜਾ ਨਹੀਂ ਖੋਲ੍ਹਿਆਂ ਜਦੋਂ ਉਸਨੇ ਸ਼ੀਸ਼ੇ ਥਾਣੀ ਵੇਖਿਆ ਤਾਂ ਉਹ ਅੰਦਰ ਫਰਸ਼ ਤੇ ਪਈ ਸੀ ਜਦੋਂ ਉਹ ਸ਼ੀਸ਼ਾ ਤੋੜ ਕਿ ਅੰਦਰ ਗਿਆ ਤਾਂ ਉਹ ਮਰੀ ਪਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਰਮਨਦੀਪ ਨੇ ਆਤਮਹੱਤਿਆ ਕੀਤੀ ਹੈ।
ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਲੋਟ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ, ਐੱਸ. ਐੱਚ. ਓ. ਵਧੀਕ ਮਲਕੀਤ ਸਿੰਘ ਬਰਾੜ ਮੌਕੇ ਤੇ ਪੁੱਜ ਕਿ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀ ਐਸ ਪੀ ਭੁਪਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਾਮ 4 ਵਜੇ ਇਸ ਘਟਨਾਂ ਦੀ ਸੂਚਨਾ ਮਿਲੀ ਜਦੋਂ ਮੌਕੇ ਤੇ ਪੁੱਜੇ ਤਾਂ ਸੁਖਵਿੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਰਮਨਦੀਪ ਦੇ ਸਿਰ ਅਤੇ ਹੋਰ ਥਾਵਾਂ ਤੋਂ ਖੂਨ ਆਦਿ ਨਿਕਲ ਰਿਹਾ ਹੈ ਇਸ ਲਈ ਇਹ ਮਾਮਲਾ ਆਤਮ ਹੱਤਿਆ ਨਾਲੋਂ ਹੱਤਿਆ ਦਾ ਜ਼ਿਆਦਾ ਲੱਗਦਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲੱਗਾ ਕਿ ਪੁਲਿਸ ਨੇ ਰਮਨਦੀਪ ਦੇ ਪਤੀ ਸੁਖਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਨੂੰ ਇਹ ਗੱਲ ਤਾਂ ਵੀ ਨਹੀਂ ਪਚ ਰਹੀ ਕਿ ਅਗਰ ਰਮਨਦੀਪ ਨੇ ਸਵੇਰੇ ਤੜਕੇ ਦੀ ਆਤਮ ਹੱਤਿਆ ਕੀਤੀ ਹੈ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਸ਼ਾਮ ਤੱਕ ਕਿਉਂ ਨਹੀਂ ਦਿੱਤੀ। ਇਸ ਲਈ ਪੁਲਸ ਨੂੰ ਸ਼ੱਕ ਦੀ ਸੂਈ ਪਤੀ ਵੱਲ ਹੋਣ ਦੀ ਸੰਭਾਵਨਾ ਲੱਗ ਰਹੀ ਹੈ।
ਪੰਜਾਬ ਸਰਕਾਰ ਜਨਤਾ ਨੂੰ ਦੇ ਰਹੀ ਹੈ ਸਭ ਤੋਂ ਮਹਿੰਗੀ ਬਿਜਲੀ : ਮਲਿਕ
NEXT STORY