ਬਨੂੜ (ਗੁਰਪਾਲ) - ਬਨੂੜ ਇਲਾਕੇ ਵਿਚ ਦਿਨੋ-ਦਿਨ ਡੇਂਗੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਬੀਤੇ ਦਿਨ ਨੇੜਲੇ ਪਿੰਡ ਮੋਟੇਮਾਜਰਾ ਵਿਚ ਗੁਲਜ਼ਾਰ ਸਿੰਘ ਦੀ ਧਰਮ-ਪਤਨੀ ਬਲਜੀਤ ਕੌਰ (42) ਦੀ ਡੇਂਗੂ ਨਾਲ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਬਲਜੀਤ ਕੌਰ ਦੇ ਦਿਓਰ ਮੁਖਤਿਆਰ ਸਿੰਘ ਫੌਜੀ ਨੇ ਦੱਸਿਆ ਕਿ ਉਸ ਦੀ ਭਰਜਾਈ ਇਕ ਹਫਤੇ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਿਖੇ ਜ਼ੇਰੇ-ਇਲਾਜ ਸੀ। ਬੀਤੇ ਦਿਨ ਬਲਜੀਤ ਕੌਰ ਦੀ ਡੇਂਗੂ ਨਾਲ ਮੌਤ ਹੋ ਗਈ। ਇਸ ਦੀ ਪੁਸ਼ਟੀ ਹਸਪਤਾਲ ਨੇ ਵੀ ਕੀਤੀ ਹੈ। ਉਸ ਦੇ ਦਿਓਰ ਮੁਖਤਿਆਰ ਸਿੰਘ ਨੇ ਵੀ ਖੂਨ ਦੀ ਰਿਪੋਰਟ ਵਿਚ ਡੇਂਗੂ ਹੋਣ ਦੀ ਪੁਸ਼ਟੀ ਦਿਖਾਈ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡ ਰਾਮਨਗਰ ਦੇ ਵਸਨੀਕ ਨੌਜਵਾਨ ਰਿੰਪਾ ਨੇ ਵੀ ਪਿੰਡ ਵਿਚ ਅੱਧੀ ਦਰਜਨ ਦੇ ਲਗਭਗ ਡੇਂਗੂ ਦੇ ਮਰੀਜ਼ ਹੋਣ ਦੀ ਪੁਸ਼ਟੀ ਕਰਦਿਆਂ ਪਿੰਡ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਫੌਗਿੰਗ ਕਰਵਾਉਣ ਦੀ ਮੰਗ ਕੀਤੀ ਹੈ।
ਨਾਭਾ ਮੰਡੀ ਦੇ ਖਰੀਦ ਕੇਂਦਰਾਂ 'ਚ ਲਿਫਟਿੰਗ ਨਾ ਹੋਣ ਕਾਰਨ ਹਾਹਾਕਾਰ ਮਚੀ
NEXT STORY