ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਜਸਵਿੰਦਰ) : ਇੱਥੋਂ ਦੇ ਪਿੰਡ ਲੋਧੀਚੱਕ ਵਿਖੇ ਇਕ ਵਿਆਹੁਤਾ ਵਲੋਂ ਅੱਜ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਵਿਆਹੁਤਾ ਵਲੋਂ ਆਪਣੇ ਘਰ 'ਚ ਪੱਖੇ ਨਾਲ ਚੁੰਨੀ ਦਾ ਫੰਦਾ ਬਣਾ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਵਰਿੰਦਰ ਕੌਰ ਉਰਫ ਮਨਦੀਪ ਮਮਤਾ ਪਤਨੀ ਜਸਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦਾ ਅਜੇ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦੀ ਇਕ ਬੱਚੀ ਵੀ ਹੈ। ਵਰਿੰਦਰ ਕੌਰ ਨੇ ਕਿੰਨਾ ਹਲਾਤਾਂ 'ਚ ਫਾਹਾ ਲਿਆ ਹੈ, ਅਜੇ ਇਸ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਟੀਚਰ ਨੇ 3 ਸਾਲਾ ਬੱਚੇ ਦੀ ਕੀਤੀ ਕੁੱਟਮਾਰ, ਮਾਂ ਨੇ ਸੋਸ਼ਲ ਮੀਡੀਆ 'ਤੇ ਲਾਈ ਗੁਹਾਰ
NEXT STORY