ਫਤਹਿਗੜ੍ਹ ਸਹਿਬ (ਬਿਪਨ) : ਜ਼ਿਲਾ ਫ਼ਤਹਿਗੜ੍ਹ ਸਹਿਬ ਦੇ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡ ਬੈਣਾ ਬੁਲੰਦ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਪ੍ਰਵਾਸੀ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 50 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਇਹ ਪ੍ਰਵਾਸੀ ਮਜਦੂਰ ਬੈਣਾ ਬੁਲੰਦ ਦੇ ਕਿਸਾਨ ਉਜਾਗਰ ਸਿੰਘ ਕੋਲ ਸਿਰੀ ਦਾ ਕੰਮ ਕਰਦਾ ਸੀ। ਇਸ ਮੌਕੇ ਉਜਾਗਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਿਰੀ ਪ੍ਰੇਮ ਠਾਕੁਰ ਅਤੇ ਬੇਟੇ ਨਾਲ ਖੇਤਾ ਵਿਚ ਕੰਮ ਕਰ ਰਹੇ ਸੀ। ਪ੍ਰੇਮ ਠਾਕੁਰ ਮੇਰੇ ਤੋਂ 10 ਫੁੱਟੇ ਦੀ ਦੂਰੀ 'ਤੇ ਸੀ ਅਤੇ ਅਚਾਨਕ ਜਦੋਂ ਬਿਜਲੀ ਡਿੱਗੀ ਤਾਂ ਮੈਂ ਪਿੱਛੇ ਦੇਖਿਆ ਤਾਂ ਪ੍ਰੇਮ ਠਾਕੁਰ ਹੇਠਾਂ ਡਿੱਗਿਆ ਪਿਆ ਸੀ ਅਤੇ ਉਸਨੂੰ ਸਾਡੇ ਵੱਲੋਂ ਦੱਬਿਆ ਵੀ ਗਿਆ ਉਸਦੇ ਕੱਪੜੇ ਵੀ ਪੂਰੀ ਤਰ੍ਹਾਂ ਝੂਲਸ ਗਏ ਸਨ ਅਤੇ ਉਸਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ।
ਉਨ੍ਹਾਂ ਅੱੱਗੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਦੱਸਿਆ ਗਿਆ। ਪ੍ਰੇਮ ਠਾਕੁਰ ਦੇ ਤਿੰਨ ਬੇਟੇ ਅਤੇ ਇਕ ਧੀ ਹੈ, ਉਹ ਪਿੰਡ ਭਾਂਬਰੀ ਵਿਖੇ ਰਹਿੰਦਾ ਹੈ ਅਤੇ ਸਾਡੇ ਕੋਲ ਪਿਛਲੇ ਤਿੰਨ ਸਾਲਾ ਤੋਂ ਕੰਮ ਕਰ ਰਿਹਾ ਸੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬੇਅੰਤ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮ੍ਰਿਤਕ ਦੀ ਮੌਤ ਦਾ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ।
ਪੰਜਾਬ 'ਚ ਕਈ ਥਾਈਂ ਪਿਆ ਮੀਂਹ, ਲੁਧਿਆਣਾ ਨੇੜੇ ਭਾਰੀ ਗੜੇਮਾਰੀ (ਤਸਵੀਰਾਂ)
NEXT STORY