ਭਾਦਸੋਂ (ਅਵਤਾਰ) — ਪਿੰਡ ਪੇਧਨ ਦੀ ਵਿਧਵਾ ਔਰਤ ਨਾਲ ਇਕ ਜ਼ਮੀਨ ਝਗੜੇ 'ਚ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੇਧਨ ਦੀ ਤਰਨਦੀਪ ਕੌਰ ਪਤਨੀ ਲੇਟ ਨਿਰਮਲ ਸਿੰਘ ਨੇ ਬਲਜਿੰਦਰ ਸਿੰਘ 'ਤੇ ਧੱਕੇ ਨਾਲ ਉਸ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਉਹ ਆਪਣੀ 36 ਕਨਾਲਾਂ 11 ਮਰਲੇ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਜ਼ਮੀਨ ਵਾਹੁਣ ਲੱਗੀ ਤਾਂ ਪਿੰਡ ਦੇ ਬਲਜਿੰਦਰ ਸਿੰਘ ਨੇ ਉਸ ਨੂੰ ਜ਼ਮੀਨ ਵਾਹੁਣ ਤੋਂ ਰੋਕਿਆ ਤੇ ਗਾਲੀ-ਗਲੋਚ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਨੇ ਇਹ ਵੀ ਦੱਸਿਆ ਕਿ ਜ਼ਮੀਨ ਦਾ ਕਬਜ਼ਾ ਵੀ ਮੇਰੇ ਕੋਲ ਹੈ। ਇਸ ਸਬੰਧੀ ਮਾਣਯੋਗ ਸਿਵਲ ਅਦਾਲਤ ਨਾਭਾ ਵਲੋਂ ਸਟੇਅ ਵੀ ਮੇਰੇ ਹੱਕ 'ਚ ਹੋ ਚੁੱਕਾ ਹੈ। ਤਰਨਦੀਪ ਕੌਰ ਨੇ ਦੱਸਿਆ ਕਿ ਗਾਲੀ-ਗਲੋਚ ਕਰਨ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਮੈਂ ਥਾਣਾ ਭਾਦਸੋਂ ਵਿਖੇ ਬਲਜਿੰਦਰ ਸਿੰਘ ਖਿਲਾਫ ਦਰਖਾਸਤ ਦਿੱਤੀ ਸੀ ਪਰ ਭਾਦਸੋਂ ਪੁਲਸ ਵਲੋਂ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਔਰਤ ਤਰਨਦੀਪ ਕੌਰ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਲਜਿੰਦਰ ਸਿੰਘ ਖਿਲਾਫ ਬਣਦੀ ਕਾਰਵਾਈ ਕਰਕੇ ਇਨਸਾਫ ਦਿੱਤਾ ਜਾਵੇ। ਜਦੋਂ ਇਸ ਬਾਰੇ ਦੂਜੀ ਧਿਰ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ 2 ਏਕੜ ਜ਼ਮੀਨ ਮੁੱਖ ਖਰੀਦੀ ਹੈ ਜੋ ਕਿ ਜ਼ਮੀਨ ਦੇ ਮਾਲਕ ਨੇ ਸਾਨੂੰ ਰਜਿਸਟਰੀ ਉਪਰੰਤ ਕਬਜ਼ਾ ਇਸ ਜ਼ਮੀਨ ਦਾ ਹੀ ਦਿੱਤਾ ਹੈ। ਇਸ ਬਾਰੇ ਜਦੋਂ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਣਯੋਗ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਜ਼ੁਰਗ ਨੂੰ 22 ਹਜ਼ਾਰ 'ਚ ਪਿਆ 1 ਕੇਲਾ! (ਵੀਡੀਓ)
NEXT STORY