ਗਿੱਦਡ਼ਬਾਹਾ, (ਕੁਲਭੂਸ਼ਨ)- ਪਿੰਡ ਘੱਗਾ ਵਿਖੇ ਦੋ ਧਿਰਾਂ ਦੀ ਤਕਰਾਰ ਤੋਂ ਬਾਅਦ ਮਾਮਲਾ ਕੁੱਟ-ਮਾਰ ਅਤੇ ਫਾਇਰਿੰਗ ਤੱਕ ਪੁੱਜ ਗਿਆ, ਜਦਕਿ ਥਾਣਾ ਗਿੱਦਡ਼ਬਾਹਾ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਜ਼ੇਰੇ ਇਲਾਜ ਗੁਰਮੀਤ ਸਿੰਘ ਅਤੇ ਸੁਖਮੀਤ ਸਿੰਘ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਦਰਸ਼ਨ ਸਿੰਘ, ਜੋ ਰਿਸ਼ਤੇ ’ਚ ਉਸ ਦਾ ਚਾਚਾ ਹੈ, ਨੇ ਆਪਣੇ ਬੇਟੇ ਅਤੇ ਜਵਾਈ ਤੇ 12 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ’ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੇ ਖੇਤ ਵਾਹੁਣ ਗਏ ਸਨ। ਉੱਥੇ ਪਹਿਲਾਂ ਤੋਂ ਹੀ ਮੌਜੂਦ ਚਾਚਾ ਅਤੇ ਹੋਰ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਕੋਲੋਂ ਲਾਇਸੈੀਂਸੀ ਪਿਸਤੌਲ ਵੀ ਖੋਹ ਲਿਆ। ਜਿੱਥੋਂ ਬਚ ਕੇ ਉਹ ਪਿੰਡ ਵੱਲ ਭੱਜ ਆਏ ਅਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇਲਾਜ ਲਈ ਉਨ੍ਹਾਂ ਨੂੰ ਗਿੱਦਡ਼ਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਗੁਰਮੀਤ ਸਿੰਘ ਨੇ ਦੱਸਿਆ ਕਿ ਮੇਰਾ ਮੇਰੇ ਚਾਚਾ ਦਰਸ਼ਨ ਸਿੰਘ ਨਾਲ ਜ਼ਮੀਨ ਦੇ ਝਗਡ਼ੇ ਸਬੰਧੀ ਕੇਸ ਚੱਲਦਾ ਹੈ, ਜੋ ਮੌਜੂਦਾ ਐੱਸ. ਡੀ. ਐੱਮ. ਸਾਹਿਬ ਦੀ ਅਦਾਲਤ ’ਚ ਸੁਣਵਾਈ ਅਧੀਨ ਹੈ। ਉਸ ਤੋਂ ਪਹਿਲਾਂ ਮੇਰਾ ਦਾਦਾ ਬਲਵੀਰ ਸਿੰਘ ਵੱਲੋਂ ਇਕ ਕੇਸ ਮਾਣਯੋਗ ਐੱਸ. ਡੀ. ਜੇ. ਐੱਮ. ਦੀ ਅਦਾਲਤ ਗਿੱਦਡ਼ਬਾਹਾ ਵਿਖੇ ਲਾਇਆ ਗਿਆ ਸੀ, ਜਿਸ ਸਬੰਧੀ ਮੇਰੇ ਦਾਦਾ ਜੀ ਨੂੰ ਮਾਣਯੋਗ ਕੋਰਟ ਤੋਂ ਸਟੇਅ ਮਿਲ ਗਿਆ ਸੀ ਪਰ ਸਤੰਬਰ 2017 ਵਿਚ ਦਾਦਾ ਜੀ ਦੀ ਮੌਤ ਉਪਰੰਤ ਦਾਦੀ ਜੰਗੀਰ ਕੌਰ ਵੱਲੋਂ ਮਾਣਯੋਗ ਐੱਸ. ਡੀ. ਐੱਮ. ਸਾਹਿਬ ਦੀ ਕੋਰਟ ’ਚ ਕੇਸ ਦੀ ਸੁਣਵਾਈ ਲੰਬਿਤ ਪਈ ਹੈ।
ਦੂਜੇ ਪਾਸੇ ਜ਼ੇਰੇ ਇਲਾਜ ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਉਹ ਆਪਣੇ ਬੇਟੇ ਅਤੇ ਜਵਾਈ ਨਾਲ ਖੇਤ ’ਚ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਉਸ ਦੇ ਭਤੀਜੇ ਗੁਰਮੀਤ ਸਿੰਘ ਅਤੇ ਸੁਖਮੀਤ ਸਿੰਘ ਖੇਤਾਂ ਵਿਚ ਆ ਗਏ ਅਤੇ ਆਉਂਦੇ ਹੀ ਗਾਲ੍ਹਾਂ ਕੱਢਦੇ ਹੋਏ ਸੁਖਮੀਤ ਸਿੰਘ ਨੇ ਹਵਾਈ ਫਾਇਰ ਕਰਦਿਆਂ ਸਾਨੂੰ ਜ਼ਮੀਨ ’ਚੋਂ ਬਾਹਰ ਜਾਣ ਲਈ ਕਿਹਾ ਅਤੇ ਮੇਰੇ ਜਵਾਈ ਵੱਲ ਪਿਸਤੌਲ ਕਰ ਲਿਆ, ਜਦੋਂਕਿ ਗੁਰਮੀਤ ਸਿੰਘ ਨੇ ਮੇਰੀ ਬਾਂਹ ’ਤੇ ਡਾਂਗ ਮਾਰੀ ਅਤੇ ਆਪਣੇ ਬਚਾਅ ਲਈ ਮੇਰੇ ਜਵਾਈ ਨੇ ਸੁਖਮੀਤ ਸਿੰਘ ਦਾ ਪਿਸਤੌਲ ਖੋਹ ਲਿਆ। ਉਨ੍ਹਾਂ ਦੱਸਿਆ ਕਿ ਮੇਰੇ ਭਤੀਜੇ ਧੱਕੇ ਨਾਲ ਮੇਰੇ ਹਿੱਸੇ ਦੀ ਜ਼ਮੀਨ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ।
ਸਿਵਲ ਹਸਪਤਾਲ ’ਚ ਤਾਇਨਾਤ ਡਾ. ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਜ਼ਖਮੀਆਂ ’ਚੋਂ ਸੁਖਮੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਅਾਂ ਹਨ, ਜਦਕਿ ਗੁਰਮੀਤ ਸਿੰਘ ਦੇ ਘੱਟ ਸੱਟਾਂ ਹਨ ਅਤੇ ਕੱਲ ਨੂੰ ਦੋਵਾਂ ਦੇ ਐਕਸ-ਰੇ ਕਰਨ ਉਪਰੰਤ ਹੀ ਉਹ ਕੁਝ ਕਹਿ ਸਕਦੇ ਹਨ। ਫਿਲਹਾਲ ਦੋਵਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਐੱਸ. ਐੱਚ. ਓ. ਇੰਸਪੈਕਟਰ ਕੇਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਪ੍ਰਾਪਤ ਹੋਈ ਹੈ ਅਤੇ ਮਾਮਲਾ ਚਾਚਾ-ਭਤੀਜਿਆਂ ਦਾ ਆਪਸੀ ਲਡ਼ਾਈ ਦਾ ਹੈ ਅਤੇ ਉਨ੍ਹਾਂ ਏ. ਐੱਸ. ਆਈ. ਜਲਜੀਤ ਸਿੰਘ ਨੂੰ ਬਿਆਨ ਕਲਮਬੱਧ ਕਰਨ ਲਈ ਭੇਜਿਆ ਹੈ। ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕਰਨ ਉਪਰੰਤ ਅਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY