ਸੰਗਰੂਰ(ਸਿੰਗਲਾ)- ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਅਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਲੈਣ ਸਮੇਤ ਹੋਰ ਕਿਸਾਨੀ ਮੰਗਾਂ ਤੇ ਇੱਕ ਸਾਲ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਮੋਦੀ ਸਰਕਾਰ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੁਰੂ ਹੋਏ ਸੰਘਰਸ਼ ਦੀ ਵਰੇਗੰਢ ਤੇ ਮੋਰਚਿਆਂ ਇਕੱਠ ਵਧਾਉਣ ਲਈ ਦਿੱਤੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫਲਾ ਅੱਜ ਮਸਤੂਆਣਾ ਸਾਹਿਬ ਤੋਂ ਦਰਜਨਾਂ ਟਰੈਕਟਰ ਟਰਾਲੀਆਂ ਸਮੇਤ ਰਵਾਨਾ ਹੋਇਆ ।
ਕਾਫਲੇ ਦੀ ਅਗਵਾਈ ਕਰ ਰਹੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ ,ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਔਰਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਤਕੀਪੁਰ ਨੇ ਕਿਹਾ ਕਿ ਬੇਸੱਕ ਮੋਦੀ ਕੈਬਨਿਟ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਸਬੰਧੀ ਸੰਸਦ ਵਿੱਚ "ਖੇਤੀ ਕਾਨੂੰਨ ਵਾਪਸੀ ਬਿਲ 2021"ਲਿਆਉਣ ਦਾ ਫੈਸਲਾ ਕਰ ਲਿਆ ਹੈ ਪਰ ਐਮ. ਐਸ. ਪੀ. ਦੀ ਕਾਨੂੰਨੀ ਗਾਰੰਟੀ, ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸੀ ਮੰਤਰੀ ਨੂੰ ਬਰਖਾਸਤ ਕਰਕੇ ਗ੍ਰਿਫ਼ਤਾਰ ਕਰਨ, ਸਹੀਦ ਕਿਸਾਨਾਂ ਨੂੰ ਮੁਆਵਜਾ ਤੇ ਰੁਜ਼ਗਾਰ , ਬਿਜਲੀ ਬਿਲ 2020 ਪ੍ਰਦੂਸਣ ਸਬੰਧੀ ਐਕਟ ਚ ਕਿਸਾਨਾਂ ਤੇ ਜੁਰਮਾਨੇ ਲਾਉਣ ਦੀ ਤਜਵੀਜ ਅਤੇ ਅੰਦੋਲਨ ਸਮੇਂ ਕਿਸਾਨ ਅਤੇ ਉਨ੍ਹਾਂ ਦੇ ਹਮਾਇਤੀਆਂ ਤੇ ਦਰਜ ਹੋਏ ਕੇਸ ਵਾਪਸ ਲੈਣ ਸਮੇਤ ਬਾਕੀ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।
ਅੰਦੋਲਨ ਦੇ ਅਗਲੇ ਪੜਾਅ ਚ 29 ਨਵੰਬਰ ਸੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਸਮੇਂ ਹਰ ਰੋਜ਼ 1000 ਕਿਸਾਨ ਟਰੈਕਟਰ ਟਰਾਲੀਆਂ ਸਮੇਤ ਸੰਸਦ ਵੱਲ ਮਾਰਚ ਕਰਨਗੇ ਅਤੇ ਉਥੇ ਹੀ ਮੋਰਚਾ ਲਾਉਣਗੇ। ਆਗੂਆਂ ਨੇ ਦੱਸਿਆ ਕਿ ਹੁਣ ਕਿਸਾਨ ਕੰਮਕਾਰ ਤੋਂ ਵਿਹਲੇ ਹੋ ਗਏ ਹਨ ਅਤੇ ਅੰਦੋਲਨ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਇਸ ਕਰਕੇ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ 26 ਨਵੰਬਰ ਨੂੰ ਦਿੱਲੀ ਦੇ ਮੋਰਚਿਆਂ ਤੇ ਲੱਖਾਂ ਦੀ ਗਿਣਤੀ ਚ ਕਿਸਾਨ ਪਹੁੰਚਣਗੇ ।
ਪੰਜਾਬ ਪੁਲਸ ਵੱਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ
NEXT STORY