ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਬੀਤੇ ਦਿਨੀਂ ਪਈ ਬਾਰਿਸ਼ ਮਗਰੋਂ ਹੁਣ ਇਕ ਵਾਰ ਫਿਰ ਤੋਂ ਗਰਮੀ ਵਧਣ ਲੱਗੀ ਹੈ। ਬੇਸ਼ੱਕ ਤੇਜ਼ ਹਵਾਵਾਂ ਚੱਲ ਰਹੀਆਂ ਹਨ ਪਰ ਮੌਸਮ ਵਿਚ ਬਦਲਾਅ ਆਉਣ ਕਾਰਨ ਗਰਮੀ ਨੇ ਫਿਰ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 12 ਮਈ ਤੱਕ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ ਰਹਿਣਗੇ ਹੁਕਮ

ਮੌਸਮ ਵਿਭਾਗ ਨੇ ਲਗਾਤਾਰ ਤਿੰਨ ਦਿਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਬਾਅਦ 11 ਤਾਰੀਖ਼ ਨੂੰ ਮੌਸਮ ਵਿਚ ਫਿਰ ਤਬਦੀਲੀ ਵੇਖਣ ਨੂੰ ਮਿਲੇਗੀ ਅਤੇ ਕੁਝ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸੇ ਤਰ੍ਹਾਂ 12 ਮਈ ਨੂੰ ਕੁਝ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ, ਉਥੇ ਹੀ ਵਿਭਾਗ ਵੱਲੋਂ ਓਰੇਂਜ ਅਤੇ ਯੈਲੋ ਅਲਰਟ ਵੀ ਕਈ ਜ਼ਿਲ੍ਹਿਆਂ ਵਿਚ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ ਸਵੇਰੇ ਉੱਠ ਕੇ ਵੇਖਿਆ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫੈਕਟਰੀ ਦੇ ਬਾਹਰ ਮਾਲਕ ਨਾਲ ਹੋ ਗਈ ਲੁੱਟ-ਖੋਹ, CCTV 'ਚ ਕੈਦ ਹੋਏ ਮੁਲਜ਼ਮ
NEXT STORY