ਬਠਿੰਡਾ (ਵਰਮਾ) : ਗੈਂਗਸਟਰਾਂ ਦਾ ਡਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜੈਪੁਰ ਜੇਲ੍ਹ ਵਿਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ’ਤੇ ਬਠਿੰਡਾ ਦੇ ਕਾਰੋਬਾਰੀ ਤੋਂ 20 ਲੱਖ ਦੀ ਫਿਰੌਤੀ ਮੰਗੀ ਗਈ ਸੀ। ਬਠਿੰਡਾ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਫਲੈਕਸ ਡੀਲਰ ਰਜਿੰਦਰ ਮੰਗਲਾ ਵਾਸੀ ਫੇਸ-4, 5 ਨੇ ਥਾਣਾ ਥਰਮਲ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਐਤਵਾਰ ਰਾਤ 9 ਵਜੇ ਤੋਂ ਬਾਅਦ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਦੇ ਬਾਹਰ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਘਰ ਦਾ ਦਰਵਾਜ਼ਾ ਸੜ ਗਿਆ। ਜਦੋਂ ਉਹ ਬਾਹਰ ਭੱਜਿਆ ਤਾਂ ਬਦਮਾਸ਼ਾਂ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਿਹਾ ਜਦਕਿ ਉਸ ’ਤੇ ਲਗਾਤਾਰ ਤਿੰਨ ਗੋਲੀਆਂ ਚਲਾਈਆਂ ਗਈਆਂ।
ਇਹ ਵੀ ਪੜ੍ਹੋ : ਫੇਸਬੁੱਕ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ.ਐੱਕਸ. ਐੱਕਸ. ਦਾ ਨਿਹੰਗ ਸਿੰਘਾਂ ਨੇ ਲਾਈਵ ਹੋ ਕੇ ਚਾੜਿਆ ਕੁਟਾਪਾ
ਉਸ ਨੇ ਪੁਲਸ ਨੂੰ ਦੱਸਿਆ ਕਿ ਕੋਟਕਪੂਰਾ ਨਿਵਾਸੀ ਗੋਲਡੀ ਬਰਾੜ ਦੇ ਨਾਮ ’ਤੇ ਇਕ ਗੈਂਗਸਟਰ ਨੇ ਉਸਨੂੰ 13 ਅਗਸਤ ਨੂੰ ਫ਼ੋਨ ਕਰਕੇ ਪੈਸੇ ਦੀ ਮੰਗ ਕੀਤੀ ਸੀ। ਇਸ ਸਬੰਧ ਵਿਚ ਮੈਂ ਐੱਸ.ਐੱਸ.ਪੀ. ਨੂੰ ਸ਼ਿਕਾਇਤ ਵੀ ਦਿੱਤੀ ਪਰ ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਸ ਤੋਂ ਬਾਅਦ ਉਕਤ ਗੈਂਗ ਨੇ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਮੈਸੇਜ ਭੇਜ ਕੇ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮਾਮਲਾ ਖ਼ਤਮ ਨਹੀਂ ਹੋਇਆ ਹੈ, ਹੁਣ ਉਸ ਨੂੰ 1 ਕਰੋੜ ਰੁਪਏ ਦੇਣੇ ਪੈਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, 22 ਸਾਲਾ ਨੌਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਉਕਤ ਕਾਰੋਬਾਰੀ ਨੇ ਪੁਲਸ ਨੂੰ ਦੱਸਿਆ ਕਿ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ’ਤੇ ਜਾਨ ਲੇਵਾ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕਲਕੱਤਾ ਗਲੀ ਦੇ ਰਹਿਣ ਵਾਲੇ ਡਾਕਟਰ ਹੇਮਰਾਜ ਦੇ ਮੁੰਡੇ ਚਿੰਕੀ ਦਾ ਪੂਰਾ ਹੱਥ ਸੀ। ਚਿੰਕੀ ਗੈਂਗਸਟਰਾਂ ਨੂੰ ਜਾਣਕਾਰੀ ਦਿੰਦਾ ਰਿਹਾ। ਪੀੜਤ ਕਾਰੋਬਾਰੀ ਨੇ ਮੰਗ ਕੀਤੀ ਕਿ ਚਿੰਕੀ ਜੋ ਹਮੇਸ਼ਾ ਬਠਿੰਡਾ ਮੇਅਰ ਦੇ ਨਾਲ ਨਜ਼ਰ ਆਉਂਦਾ ਹੈ ਉਸ ਬਾਰੇ ਵੀ ਪੂਰੀ ਜਾਣਕਾਰੀ ਰੱਖੇ। ਉਸ ਨੇ ਦੱਸਿਆ ਕਿ ਚਿੰਕੀ ਕੋਲ ਫਲੈਕਸ ਬੋਰਡ, ਯੂਨੀ ਪੋਲ ਦਾ ਵੱਡਾ ਕਾਰੋਬਾਰ ਹੈ, ਉਹ ਨਗਰ ਨਿਗਮ ਨਾਲ ਜੁੜਿਆ ਹੋਇਆ ਹੈ। ਉਸ ਨੇ ਹੀ ਗੋਲਡੀ ਬਰਾੜ ਨੂੰ ਸਾਰੀ ਜਾਣਕਾਰੀ ਦਿੱਤੀ ਜਿਸ ਨੇ ਆਪਣੇ ਭਾੜੇ ਦੇ ਬਦਮਾਸ਼ਾਂ ਵਲੋਂ ਉਸ ’ਤੇ ਜਾਨਲੇਵਾ ਹਮਲਾ ਕਰਵਾਇਆ। ਫਿਲਹਾਲ ਪੁਲਸ ਵਲੋਂ ਰਜਿੰਦਰ ਮੰਗਲਾ ਦੀ ਸ਼ਿਕਾਇਤ ’ਤੇ 2 ਗੋਲਡੀ ਬਰਾੜ ਅਤੇ ਚਿੰਕੀ ਸਮੇਤ 2 ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਗੈਂਗਸਟਰ ਕੁਲਵੀਰ ਨਰੂਆਣਾ ਦੇ ਭਤੀਜੇ ਨੇ ਆਈਲੈਟਸ ’ਚੋਂ ਬੈਂਡ ਘੱਟ ਆਉਣ ਕਾਰਣ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਰੋਡਵੇਜ਼, ਪਨਬੱਸ ਤੇ PRTC ਦੇ ਕੱਚੇ ਕਰਮਚਾਰੀਆਂ ਨੇ ਰੋਸ ਧਰਨਾ ਦੇ ਕੀਤਾ ਬੱਸਾਂ ਦਾ ਚੱਕਾ ਜਾਮ
NEXT STORY