ਚੰਡੀਗੜ੍ਹ (ਰਮਨਜੀਤ ਸਿੰਘ)-ਪੰਜਾਬ ਪੁਲਸ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦੀਆਂ ਜੇਲ੍ਹਾਂ ’ਚ ਪੰਜਾਬ ਪੁਲਸ ਦੀ ਸਖ਼ਤੀ ਤੋਂ ਬਚਣ ਲਈ ‘ਮੈਨੇਜ’ ਕਰਕੇ ਦਿੱਲੀ ਸਥਿਤ ਤਿਹਾੜ ਜੇਲ੍ਹ ’ਚ ਸ਼ਿਫਟ ਹੋਇਆ। ਪੁਲਸ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿਚ ਹੀ ਰਹਿ ਕੇ ਆਪਣੇ ਨੈੱਟਵਰਕ ਨੂੰ ਵਧਾਇਆ ਗਿਆ ਤੇ ਕਈ ਸੂਬਿਆਂ ਦੇ ਗੈਂਗਸਟਰਾਂ ਨਾਲ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਹ ਦਾਅਵਾ ਪੰਜਾਬ ਪੁਲਸ ਵੱਲੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਕੀਤੀ ਜਾ ਰਹੀ ਜਾਂਚ ਦੌਰਾਨ 15 ਜੂਨ ਨੂੰ ਉੱਚ ਅਧਿਕਾਰੀਆਂ ਨੂੰ ਸੌਂਪੀ ਗਈ ਸਟੇਟਸ ਰਿਪੋਰਟ ਦੱਸ ਕੇ ਸੋਸ਼ਲ ਮੀਡੀਆ ’ਤੇ ਸਰਕੂਲੇਟ ਹੋ ਰਹੇ ਇਕ ਦਸਤਾਵੇਜ਼ ’ਚ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ 2 ਜਨਵਰੀ, 2020 ਤੋਂ ਪਹਿਲਾਂ ਤੱਕ ਪੰਜਾਬ ਦੀ ਜੇਲ੍ਹ ’ਚ ਬੰਦ ਸੀ ਤੇ ਵਧ ਰਹੀ ਸਖ਼ਤੀ ਕਾਰਨ ਹੀ ਉਹ ‘ਮੈਨੇਜ’ ਕਰਕੇ ਪਹਿਲਾਂ ਰਾਜਸਥਾਨ ਦੀ ਜੇਲ੍ਹ ’ਚ ਪਹੁੰਚਿਆ ਤੇ ਫਿਰ ਤਿਹਾੜ ਜੇਲ੍ਹ ’ਚ ਸ਼ਿਫ਼ਟ ਹੋ ਗਿਆ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਜਿੰਪਾ ਦੇ ਤਿੱਖੇ ਨਿਸ਼ਾਨੇ (ਵੀਡੀਓ)
ਰਿਪੋਰਟ ’ਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਰਾਜਸਥਾਨ ਤੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਬੰਦ ਰਹਿਣ ਦੇ ਬਾਵਜੂਦ ਆਪਣੇ ਗੈਂਗ ਦੇ ਮੈਂਬਰਾਂ ਰਾਹੀਂ ਫਿਰੌਤੀ, ਕਤਲਾਂ ਤੇ ਨਾਜਾਇਜ਼ ਹਥਿਆਰਾਂ ਦੇ ਧੰਦੇ ਨੂੰ ਬਾਖ਼ੂਬੀ ਚਲਾਉਂਦਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗੈਂਗਸਟਰਾਂ ਨਾਲ ਜੁੜ ਕੇ ਲਾਰੈਂਸ ਵੱਲੋਂ ਦੇਸ਼ ਦੇ ਬਹੁਤ ਵੱਡੇ ਹਿੱਸੇ ’ਚ ਆਪਣੇ ਫ਼ਿਰੌਤੀ ਤੇ ਕਤਲਾਂ ਦੇ ਧੰਦੇ ਨੂੰ ਚਲਾਇਆ ਜਾ ਰਿਹਾ ਸੀ, ਇਥੋਂ ਤੱਕ ਕਿ ਇਸ ਵੱਲੋਂ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੰਜਾਬ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਤੋਂ ਬਚਣ ਲਈ ਲਾਰੈਂਸ ਬਿਸ਼ਨੋਈ ਵੱਲੋਂ ਕਾਨੂੰਨ ਦਾ ਵੀ ਸਹਾਰਾ ਲਿਆ ਗਿਆ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ’ਚ ਕਤਲ
ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ : ਅਨੁਸੂਚਿਤ ਜਾਤੀ ਭਾਈਚਾਰਾ 3 ਸਾਲ ਲਈ ਲੀਜ਼ 'ਤੇ ਲੈ ਸਕੇਗਾ ਪੰਚਾਇਤੀ ਜ਼ਮੀਨ
NEXT STORY