ਪਟਿਆਲਾ, (ਜ. ਬ.)— ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪਿਛਲੇ ਸਮੇਂ ਦੌਰਾਨ ਅਦਾਲਤਾਂ 'ਚ ਕੰਮ ਰੋਕ ਦਿੱਤਾ ਗਿਆ ਸੀ ਪਰ ਜ਼ਿਲ੍ਹਾ ਕਚਹਿਰੀਆਂ ਵੱਲੋਂ ਹੁਣ ਨਵੀਂ ਪਹਿਲਕਦਮੀ ਕਰਦਿਆਂ ਜ਼ਰੂਰੀ ਕੇਸਾਂ ਦੀ ਸੁਣਵਾਈ ਹੁਣ ਵੀਡਿਓ ਕਾਨਫਰੰਸਿੰਗ ਰਾਹੀਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਵੀਡਿਓ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਜ਼ਰੂਰੀ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਵਕੀਲ ਆਪਣੇ ਦਫ਼ਤਰ ਜਾਂ ਘਰ ਤੋਂ ਹੀ ਕੇਸ ਦੀ ਪੈਰਵਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵਕੀਲਾਂ ਕੋਲ ਦਫ਼ਤਰ ਜਾਂ ਘਰ 'ਚ ਵੀਡਿਓ ਕਾਨਫ਼ਰੰਸ ਕਰਨ ਲਈ ਜ਼ਰੂਰੀ ਯੰਤਰ ਨਹੀਂ ਹਨ ਉਨ੍ਹਾਂ ਲਈ ਕੋਰਟ ਕੰਪਲੈਕਸ ਵਿਖੇ ਵੀ ਇਕ ਵੱਖਰਾ ਰੂਮ ਤਿਆਰ ਕੀਤਾ ਗਿਆ ਹੈ, ਜਿੱਥੋਂ ਉਹ ਵੀਡਿਓ ਕਾਨਫ਼ਰੰਸ ਰਾਹੀਂ ਆਪਣੇ ਕੇਸ ਦੀ ਪੈਰਵਾਈ ਕਰ ਸਕਣਗੇ।
ਰਾਜਿੰਦਰ ਅਗਰਵਾਲ ਨੇ ਦੱਸਿਆ ਕਿ 'ਕੋਰੋਨਾ' ਤੋਂ ਬਚਾਅ ਲਈ ਕੋਰਟ ਕੰਪਲੈਕਸ ਵਿਖੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਕੰਪਲੈਕਸ ਵਿਚ ਦਾਖਲ ਹੋਣ ਸਮੇਂ ਪੈਰ ਨਾਲ ਚੱਲਣ ਵਾਲਾ ਵਾਟਰ ਕੂਲਰ ਲਗਾਇਆ ਗਿਆ ਹੈ ਅਤੇ ਸਾਬਣ ਅਤੇ ਸੈਨੇਟਾਈਜ਼ਰ ਦੀ ਉਪਲਬਧਤਾ ਗੇਟ 'ਤੇ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ੍ਹ ਕਮੇਟੀ ਜਸਟਿਸ ਰਾਜਨ ਗੁਪਤਾ ਦੇ ਨਿਰਦੇਸ਼ਾਂ 'ਤੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਕੈਦੀਆਂ ਤੋਂ ਮਾਸਕ ਬਣਾਉਣ ਦੇ ਪ੍ਰਾਜੈਕਟ ਦੀ ਵੀ ਕੱਲ ਜਸਟਿਸ ਰਾਜਨ ਗੁਪਤਾ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਸ਼ੁਰੂਆਤ ਕਰਵਾਈ ਗਈ ਹੈ ਅਤੇ ਇਹ ਮਾਸਕ ਜਿੱਥੇ ਲੋੜਵੰਦਾਂ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ, ਉੱਥੇ ਹੀ ਕੋਰਟ ਵਿਚ ਆਉਣ ਵਾਲੇ ਲੋੜਵੰਦਾਂ ਨੂੰ ਵੀ ਦਿੱਤੇ ਜਾਣਗੇ।
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨਾਲ ਵਾਪਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਹੋਵੇ : ਸੁਖਦੇਵ ਢੀਂਡਸਾ
NEXT STORY