ਅਬੋਹਰ (ਸੁਨੀਲ) : ਇੱਥੋਂ ਦੇ ਨੇੜਲੇ ਪਿੰਡ ਸੀਡਫਾਰਮ ’ਚ ਇਕ ਪਰਿਵਾਰਕ ਝਗੜਾ ਉਸ ਸਮੇਂ ਵੱਧ ਗਿਆ, ਜਦੋਂ ਕਰੀਬ 65 ਸਾਲਾ ਕੌਸ਼ੱਲਿਆ ਦੇਵੀ ਪਤਨੀ ਸਵ. ਜਗਤਾਰ ਸਿੰਘ ਨੇ ਆਪਣੇ ਹੀ ਪੁੱਤਰਾਂ ’ਤੇ ਕੁੱਟਮਾਰ ਕਰਨ ਅਤੇ ਘਰੋਂ ਕੱਢਣ ਦੇ ਕਥਿਤ ਦੋਸ਼ ਲਾਏ। ਜ਼ਖਮੀ ਔਰਤ ਨੇ ਹਸਪਤਾਲ ’ਚ ਇਲਾਜ ਦੌਰਾਨ ਆਪਣੀ ਹੱਡਬੀਤੀ ਸੁਣਾਈ। ਕੌਸ਼ੱਲਿਆ ਦੇਵੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ’ਚ ਚਾਰ ਧੀਆਂ ਅਤੇ ਦੋ ਪੁੱਤਰ ਹਨ। ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਪੁੱਤਰਾਂ ਨੇ ਉਸ ਨੂੰ ਸਹਾਰਾ ਦੇਣ ਦੀ ਬਜਾਏ ਘਰੋਂ ਵੱਖ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਪ੍ਰੀਤਮ ਕੋਲ ਦੋ ਕਮਰੇ ਹਨ, ਜਦੋਂ ਕਿ ਉਸ ਦੇ ਛੋਟੇ ਅਣਵਿਆਹੇ ਪੁੱਤਰ ਸੰਦੀਪ ਕੋਲ ਇਕ ਕਮਰਾ ਹੈ।
ਇਸ ਦੇ ਬਾਵਜੂਦ ਉਸ ਨੂੰ ਰਹਿਣ ਦੇ ਲਈ ਕੋਈ ਥਾਂ ਨਹੀਂ ਦਿੱਤੀ ਜਾਂਦੀ। ਉਹ ਕਦੇ-ਕਦੇ ਸੰਦੀਪ ਕੋਲ ਕਮਰੇ ’ਚ ਆ ਕੇ ਰਹਿੰਦੀ ਹੈ। ਔਰਤ ਨੇ ਦੱਸਿਆ ਕਿ ਪਿਛਲੇ ਕਰੀਬ ਪੰਜ ਸਾਲਾਂ ਤੋਂ ਉਹ ਦਰ-ਦਰ ਭਟਕਣ ਨੂੰ ਮਜਬੂਰ ਹੈ ਅਤੇ ਜ਼ਿਆਦਾਤਰ ਸਮਾਂ ਆਪਣੀਆਂ ਧੀਆਂ ਕੋਲ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪਿੰਡ ’ਚ ਪੰਚਾਇਤਾਂ ਵੀ ਹੋਈਆਂ ਪਰ ਪੁੱਤਰਾਂ ਨੇ ਪੰਚਾਇਤ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਕੌਸ਼ੱਲਿਆ ਦੇਵੀ ਨੇ ਕਥਿਤ ਦੋਸ਼ ਲਾਇਆ ਕਿ ਐਤਵਾਰ ਨੂੰ ਕਮਰੇ ਦੇ ਝਗੜੇ ਨੂੰ ਲੈ ਕੇ ਫਿਰ ਲੜਾਈ ਹੋ ਗਈ ਅਤੇ ਇਸ ਦੌਰਾਨ ਉਸ ਦੇ ਪੁੱਤਰਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਵਿਭਾਗ ਨੇ ਫੈਕਟਰੀ 'ਚ ਬਣਨ ਵਾਲੇ ਪਨੀਰ ਤੇ ਦੇਸੀ ਘਿਓ ਦੇ ਭਰੇ ਸੈਂਪਲ
NEXT STORY