ਲੁਧਿਆਣਾ (ਰਾਜ): ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਰਹੇ ਆਗੂ ਅਮਿਤ ਅਰੋੜਾ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਕਾਰਵਾਈ ਮਗਰੋਂ ਅਰੋੜਾ ਦੇ ਪਰਿਵਾਰ ਵੱਲੋਂ ਪੁਲਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਗਏ ਹਨ।
ਦਰਅਸਲ, ਅਮਿਤ ਅਰੋੜਾ ਬਟਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਇਕ ਵੱਡੀ ਰੈਲੀ ਕਰਨ ਦੀ ਤਿਆਰੀ ਵਿਚ ਸੀ, ਪਰ ਇਸ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਪਰਿਵਾਰ ਦਾ ਦਾਅਵਾ ਹੈ ਕਿ ਪੁਲਸ ਅਰੋੜਾ ਨੂੰ ਤਕਰੀਬਨ ਦੋ ਘੰਟਿਆਂ ਤਕ ਇਕ ਥਾਣੇ ਤੋਂ ਦੂਜੇ ਥਾਣੇ ਤੇ ਫ਼ਿਰ ਹਾਈਵੇਅ 'ਤੇ ਇੱਧਰ-ਉੱਧਰ ਘੁਮਾਉਂਦੀ ਰਹੀ, ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਆਖ਼ਿਰ ਅਰੋੜਾ ਨੂੰ ਰੱਖਿਆ ਕਿੱਥੇ ਗਿਆ ਹੈ। ਦੱਸ ਦਈਏ ਕਿ ਅਮਿਤ ਅਰੋੜਾ ਪਿਛਲੇ ਕਾਫ਼ੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਸੀ ਤੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਚੋਣ ਲੜਣ ਅਤੇ ਮੁੱਖ ਮੰਤਰੀ ਬਣਨ ਤਕ ਦੀਆਂ ਗੱਲਾਂ ਕਹਿ ਰਹੇ ਸਨ। ਉਨ੍ਹਾਂ ਨੇ 6 ਮਈ ਨੂੰ ਬਟਾਲਾ ਵਿਚ ਰੈਲੀ ਕਰਨ ਦਾ ਐਲਾਨ ਕੀਤਾ ਸੀ ਤੇ ਇਸ ਦੇ ਪ੍ਰਚਾਰ ਲਈ ਵਿਵਾਦਤ ਪੋਸਟਰ ਵੀ ਵਾਇਰਲ ਕੀਤੇ ਸਨ।
ਹਿਰਾਸਤ ਵਿਚ ਲਏ ਜਾਣ ਮਗਰੋਂ ਅਰੋੜਾ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਮਗਰੋਂ ਪੁਲਸ ਉਨ੍ਹਾਂ ਨੂੰ ਅਣਪਛਾਤੀ ਜਗ੍ਹਾ ਵੱਲ ਲੈ ਗਈ। ਅਮਿਤ ਅਰੋੜਾ ਦੀ ਪਤਨੀ ਨੂੰ ਹਸਪਤਾਲ ਪਹੁੰਚ ਕੇ ਜ਼ੋਰਦਾਰ ਹੰਗਾਮਾ ਕੀਤਾ ਤੇ ਪੁਲਸ 'ਤੇ ਗੰਭੀਰ ਦੋਸ਼ ਲਗਾਉਂਦਿਆਂ ਪੁੱਛਿਆ ਕਿ ਜੇਕਰ ਉਨ੍ਹਾਂ ਦੇ ਪਤੀ ਦੇ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਕੌਣ ਹੋਵੇਗਾ? ਇਸ ਗ੍ਰਿਫ਼ਤਾਰੀ ਮਗਰੋਂ ਹਿੰਦੂ ਸੰਗਠਨਾਂ ਵਿਚ ਕਾਫ਼ੀ ਰੋਸ ਵੇਖਿਆ ਜਾ ਰਿਹਾ ਹੈ, ਉੱਥੇ ਹੀ ਪੁਲਸ ਦੀ ਚੁੱਪ ਨੇ ਮਾਮਲੇ ਨੂੰ ਹੋਰ ਵੀ ਭੇਤਭਰਿਆ ਬਣਾ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਅਮਿਤ ਅਰੋੜਾ ਦੇ ਖ਼ਿਲਾਫ਼ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ, ਹਾਲਾਂਕਿ ਦੇਰ ਰਾਤ ਤਕ ਕਿਸੇ ਵੀ ਵੱਡੇ ਪੁਲਸ ਅਫ਼ਸਰ ਨੇ ਇਸ 'ਤੇ ਅਧਿਕਾਰਤ ਮੋਹਰ ਨਹੀਂ ਲਗਾਈ।
ਗੁਆਂਢੀ ਦਾ ਕਤਲ ਕਰਨ ਵਾਲੇ 2 ਦੋਸ਼ੀਆਂ ਨੂੰ ਉਮਰਕੈਦ, 2.20 ਲੱਖ ਰੁਪਏ ਜੁਰਮਾਨਾ
NEXT STORY