ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-30 ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਯਤਨਾਂ ਸਦਕਾ ਸੈਕਟਰ 41-ਏ ’ਚ ਪਾਰਕ ਦੇ ਮੁੱਖ ਦੁਆਰ 'ਤੇ ਇੱਕ ਘੁੰਮਣਯੋਗ (ਰੋਟੇਟਿੰਗ) ਗੇਟ ਸਥਾਪਿਤ ਕੀਤਾ ਗਿਆ ਹੈ। ਇਸ ਨਵੇਂ ਗੇਟ ਦਾ ਉਦਘਾਟਨ ਸਾਬਕਾ ਕੌਂਸਲਰ ਮਲਕੀਅਤ ਸਿੰਘ ਬੁਟੇਰਲਾ ਦੀ ਪਤਨੀ ਸਤਨਾਮ ਕੌਰ ਵੱਲੋਂ ਇਲਾਕੇ ਦੇ ਪਤਵੰਤਿਆਂ ਦੀ ਹਾਜ਼ਰੀ ’ਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਪਾਰਕ ’ਚ ਕੁੱਤੇ ਆਸਾਨੀ ਨਾਲ ਵੜ ਜਾਂਦੇ ਸਨ, ਜਿਸ ਕਾਰਨ ਸੈਰ ਕਰਨ ਆਉਣ ਵਾਲੇ ਬਜ਼ੁਰਗਾਂ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਸੀ। ਉਨ੍ਹਾਂ ਨੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦਾ ਵਿਸ਼ੇਸ਼ ਤੌਰ ''ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਘੁੰਮਣਯੋਗ ਗੇਟ ਦੇ ਲੱਗਣ ਨਾਲ ਹੁਣ ਪਾਰਕ ’ਚ ਸਿਰਫ਼ ਲੋਕ ਹੀ ਦਾਖ਼ਲ ਹੋ ਸਕਣਗੇ।
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਵਾਰਡ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਉਣ ਵਾਲੇ ਸਮੇਂ ’ਚ ਸਾਰੇ ਪਾਰਕਾਂ ਦੇ ਬਾਹਰ ਅਜਿਹੇ ਹੀ ਘੁੰਮਣਯੋਗ ਗੇਟ ਲਾਏ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਇਸ ਪਾਰਕ ’ਚ ਪਹਿਲਾ ਗੇਟ ਲਾ ਕੇ ਇਸ ਵਿਸ਼ੇਸ਼ ਮੁਹਿੰਮ ਦੀ ਬਕਾਇਦਾ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਮਾਸਟਰ ਸੰਜੀਵ ਕੁਮਾਰ, ਸੁਖਚੈਨ ਸਿੰਘ ਢਿੱਲੋਂ, ਰਾਮ ਬਿਲਾਸ ਗਰਗ, ਕਮਲੇਸ਼ ਤਿਵਾੜੀ, ਸੁਰਜੀਤ ਸਿੰਘ, ਵਿਨੋਦ ਵਾਲੀਆ, ਮਮਤਾ ਕੰਵਰ, ਲਕਸ਼ਮੀ, ਮਨੀਸ਼ਾ, ਜਸਵਿੰਦਰ ਰੱਤੂ ਅਤੇ ਚੈਰੀ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।
ਨਗਰ ਨਿਗਮ ਚੋਣਾਂ ਲਈ ਸਰਗਰਮ ਹੋਈ ਭਾਜਪਾ, ਸਾਰੇ 35 ਵਾਰਡ ਜਿੱਤਣ ਦਾ ਟੀਚਾ
NEXT STORY