ਚੰਡੀਗੜ੍ਹ (ਜ. ਬ.) : ਭਾਰਤੀ ਜਨਤਾ ਪਾਰਟੀ (ਭਾਜਪਾ) ਨੁੰ ਪੰਜਾਬ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸਦੇ ਹੁਸ਼ਿਆਰਪੁਰ, ਭਾਜਪਾ, ਲੁਧਿਆਣਾ ਅਤੇ ਜਗਰਾਓਂ ਹਲਕੇ ਦੇ ਸੈਂਕੜੇ ਭਾਜਪਾ ਵਰਕਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਬਾਦਲ ਨੇ ਇਨ੍ਹਾਂ ਆਗੂਆਂ ਨੁੰ ਪਾਰਟੀ ਵਿਚ ਸ਼ਾਮਲ ਹੋਣ 'ਤੇ ਜੀ ਆਇਆਂ ਕਿਹਾ ਅਤੇ ਭਰੋਸਾ ਦੁਆਇਆ ਕਿ ਉਨ੍ਹਾਂ ਨੁੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸੁਖਬੀਰ ਨੇ ਦੱਸਿਆ ਕਿ ਜਗਰਾਓਂ ਹਲਕੇ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਜਿਸ ਵਿਚ ਦਰਸ਼ਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕਮੇਟੀ ਜਗਰਾਓਂ, ਦੇਵੀ ਸਿੰਘ ਰਾਜਾ ਵਰਮਾ ਮੰਡਲ ਪ੍ਰਧਾਨ, ਕ੍ਰਿਸ਼ਨ ਕੁਮਾਰ ਜਨਰਲ ਸੈਕਟਰੀ ਐੱਸ. ਸੀ. ਮੋਰਚਾ, ਪਰਮਜੀਤ ਮੋਰਚਾ ਜਨਰਲ ਸੈਕਟਰੀ ਭਾਜਪਾ ਬਖਤਾਵਰ ਸਿੰਘ ਨਿੱਕਾ, ਵਿਸ਼ਾਲ ਸਿੰਘ ਗਿੱਲ ਸਮੇਤ ਸਮੁੱਚੀ ਜਗਰਾਓਂ ਹਲਕੇ ਦੀ ਲੀਡਰਸ਼ਿਪ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਅਨਾਜ ਘੋਟਾਲੇ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ
ਉਨ੍ਹਾਂ ਦੱਸਿਆ ਕਿ ਇਸੇ ਤਰੀਕੇ ਪਟਿਆਲਾ ਦਿਹਾਤੀ ਹਲਕੇ ਜਤਿੰਦਰ ਸਿੰਘ ਬੇਦੀ, ਦਿਲਪ੍ਰੀਤ ਸਿੰਘ, ਤਰਲੋਚਨ ਸਿੰਘ, ਇੰਦਰਜੀਤ ਸਿੰਘ, ਸੰਜੀਵ ਕੁਮਾਰ, ਸੰਤੋਸ਼ ਗੁਪਤਾ, ਅੰਕਿਤ ਗੁਪਤਾ, ਵਿੱਕੀ ਕੁਮਾਰ, ਗੁਰਬਚਨ ਸਿੰਘ, ਤ੍ਰਿਲੋਚਨ ਸਿੰਘ ਘੋਗਾ, ਵਿਪਨ ਮੰਥਰੂ, ਧੰਨਰਾਜ ਪੰਡਤ, ਸਪਨ ਕੋਹਲੀ ਤੇ ਰਾਜਿੰਦਰ ਸੈਣੀ, ਪਟਿਆਲਾ ਸ਼ਹਿਰੀ ਤੋਂ ਲਖਬੀਰ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਮੋਰਚਾ ਲਖਬੀਰ ਸਿੰਘ, ਮਹੀਪਾਲ ਸਿੰਘ, ਮਨਪ੍ਰੀਤ ਸਿੰਘ ਚੱਢਾ, ਪਾਇਲ ਮੋਦਗਿੱਲ, ਰਾਮ ਅਵਦ ਰਾਜੂ, ਐਡਵੋਕੇਟ ਪਵਨ ਕੁਮਾਰ, ਸ਼ੈਰੀ ਉੱਪਲ, ਪਿੰਕੀ ਰਾਣੀ, ਸਵਿਟੀ ਉੱਪਲ, ਸਵਰਨਜੀਤ ਕੌਰ ਅਤੇ ਪ੍ਰਿੰਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ''ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ
ਬਠਿੰਡਾ: ਕਰਜ਼ੇ ਦੇ ਭੇਂਟ ਚੜ੍ਹਿਆ ਇਕ ਹੋਰ ਅੰਨਦਾਤਾ
NEXT STORY